64ਵੇਂ ਫਿਲਮਫੇਅਰ ਐਵਾਰਡਜ਼ ‘ਚ ਰਣਵੀਰ ਤੇ ਆਲੀਆ ਨੂੰ ਸਰਵੋਤਮ ਅਦਾਕਾਰ ਦੇ ਖ਼ਿਤਾਬ

ਮੁੰਬਈ – ਇੱਥੇ ਦੇ ਜਿਯੋ ਸਟੇਡੀਅਮ ਵਿੱਚ 64ਵਾਂ ਫਿਲਮਫੇਅਰ ਐਵਾਰਡਜ਼ ਕਰਵਾਇਆ ਗਿਆ, ਜਿਸ ਵਿੱਚ ਅਦਾਕਾਰ ਰਣਵੀਰ ਸਿੰਘ ਤੇ ਆਲੀਆ ਭੱਟ ਨੂੰ ਸਰਵੋਤਮ ਅਦਾਕਾਰ ਤੇ ਅਦਾਕਾਰਾ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਣਵੀਰ ਸਿੰਘ ਨੂੰ ਇਹ ਐਵਾਰਡ ਸੰਜੈ ਲੀਲਾ ਭੰਸਾਲੀ ਦੀ ਫਿਲਮ’ਪਦਮਾਵਤ’ ਵਿੱਚ ਨਿਭਾਏ ਅਲਾਊਦੀਨ ਖਿਲਜੀ ਦੇ ਕਿਰਦਾਰ ਲਈ ਮਿਲਿਆ ਹੈ। ਆਲੀਆ ਨੂੰ ਮੇਘਨਾ ਗੁਲਜ਼ਾਰ ਦੀ ਫਿਲਮ ‘ਰਾਜ਼ੀ’ ਵਿੱਚ ਨਿਭਾਏ ਸ਼ਾਨਦਾਰ ਅਭਿਨੈ ਲਈ ਸਰਵੋਤਮ ਪੁਰਸਕਾਰ ਮਿਲਿਆ। ਆਲੀਆ ਨੇ ਇਹ ਜਿੱਤ ਫਿਲਮ ਨਾਲ ਜੁੜੀ ਟੀਮ ਨੂੰ ਸਮਰਪਿਤ ਕੀਤੀ ਹੈ। ਹੋਰਨਾਂ ਸ਼੍ਰੇਣੀਆਂ ਵਿੱਚ ਮਜ਼ਾਹੀਆ ਕਿਰਦਾਰ ਲਈ ਬਿਹਤਰੀਨ ਅਦਾਕਾਰ ਦਾ ਐਵਾਰਡ ਫਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਲਈ ਕਾਰਤਿਕ ਆਰੀਅਨ ਦੀ ਝੋਲੀ ਪਿਆ। ਅਦਾਕਾਰ ਵਿੱਕੀ ਕੌਸ਼ਲ ਨੂੰ ਫਿਲਮ ‘ਸੰਜੂ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਮਿਲਿਆ ਜਦੋਂ ਕਿ ਮਹਿਲਾ ਵਰਗ ਵਿੱਚ ਇਹ ਐਵਾਰਡ ਅਦਾਕਾਰਾ ਕੈਟਰੀਨਾ ਕੈਫ਼ ਨੰੀ ਦਿੱਤਾ ਗਿਆ। ਅਦਾਕਾਰ ਸੋਨਮ ਕਪੂਰ ਆਹੂਜਾ ਨੂੰ ਸਮਾਜਿਕ ਤਬਦੀਲੀ ਲਈ ਅਸਧਾਰਨ ਆਇਕਨ ਦੇ ਐਵਾਰਡ ਨਾਲ ਸਨਮਾਨਿਆ ਗਿਆ। ਐਵਾਰਡ ਸਮਾਗਮ ਦੀ ਮੇਜ਼ਬਾਨੀ ਕਾਰਤਿਕ ਆਰੀਅਨ ਤੇ ਵਿੱਕੀ ਕੌਸ਼ਲ ਨੇ ਕੀਤੀ। ਇਸ ਮੌਕੇ ਹੇਮਾ ਮਾਲਿਨੀ, ਦੀਪਿਕਾ ਪਾਦੂਕੋਨ, ਰਣਬੀਰ ਕਪੂਰ, ਆਲੀਆ, ਆਉਸ਼ਮਾਨ ਖੁਰਾਨਾ, ਅਕਸ਼ਰਾ ਹਾਸਨ, ਮੌਨੀ ਰਾਏ, ਰਾਧੀਕਾ ਮਦਾਨ, ਵਿਕੀ ਕੌਸ਼ਲ, ਜਾਹਨਵੀ ਕਪੂਰ ਤੇ ਕ੍ਰਿਤੀ ਸੈਨਨ ਸਮੇਤ ਇੰਡਸਟਰੀ ਨਾਲ ਜੁੜੀਆਂ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਐਵਾਰਡ ਨਾਇਟ ਨੂੰ ਜਿੱਥੇ ਫ਼ਿਲਮੀ ਹਸਤੀਆਂ ਨੇ ਆਪਣੀ ਪਰਫਾਰਮੈਂਸ ਨਾਲ ਸ਼ਾਨਦਾਰ ਬਣਾ ਦਿੱਤਾ, ਉੱਥੇ ਹੀ ਕਈ ਫ਼ਿਲਮਾਂ ਅਤੇ ਸਟਾਰਸ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ।
ਬੈੱਸਟ ਐਕਟਰ ਫੀਮੇਲ ਇੰਨ ਏ ਸ਼ਾਰਟ ਫਿਲਮ – ਕੀਰਤੀ ਕੁਲਹਾਰੀ (ਮਾਇਆ), ਬੈੱਸਟ ਐਕਟਰ ਮੇਲ ਇੰਨ ਏ ਸ਼ਾਰਟ ਫਿਲਮ – ਹੁਸੈਨ ਦਲਾਲ (ਸ਼ੇਮਲੇਸ), ਬੈੱਸਟ ਸ਼ਾਰਟ ਫਿਲਮ ਫਿਕਸ਼ਨ – ਰੋਗਨ ਜੋਸ਼ (ਨਿਰਦੇਸ਼ਕ ਸੰਜੀਵ ਵਿਜ), ਬੈੱਸਟ ਸ਼ਾਰਟ ਫਿਲਮ ਨਾਨ ਫਿਕਸ਼ਨ – ਦ ਸਾਸਰ ਸਿਟੀ  (ਨਿਰਦੇਸ਼ਕ ਸਚਿਨ ਬਾਲਾਸਾਹੇਬ ਸੂਰਿਆਵੰਸ਼ੀ), ਪਾਪਿਉਲਰ ਚਾਇਸ ਐਵਾਰਡ ਫਾਰ ਬੈੱਸਟ ਸ਼ਾਰਟ ਫਿਲਮ – ਪਲਸ ਮਾਇਨਸ, ਬੈੱਸਟ ਸਿਨੇਮੇਟੋਗਰਫੀ ਐਵਾਰਡ – ‘ਤੁੰਬਾਡ’ ਦੇ ਲਈ ਪੰਕਜ ਕੁਮਾਰ ਨੂੰ ਦਿੱਤਾ, ਬੈੱਸਟ ਫੀਮੇਲ ਪਲੇਬੈਕ ਸਿੰਗਰ ਐਵਾਰਡ – ਸ਼ਰੇਆ ਘੋਸ਼ਾਲ ਨੂੰ ‘ਘੂਮਰ’ ਲਈ, ਬੈੱਸਟ ਮੇਲ ਪਲੇਬੈਕ ਸਿੰਗਰ ਐਵਾਰਡ – ਅਰਿਜੀਤ ਸਿੰਘ ਨੂੰ ਫਿਲਮ ਰਾਜੀ ਦੇ ਗੀਤ ‘ਐ ਵਤਨ’ ਲਈ, ਬੈੱਸਟ ਵੀਐਫਐਕਸ ਐਵਾਰਡ – ਫਿਲਮ ‘ਜ਼ੀਰੋ’, ਬੈੱਸਟ ਬੈਕਗਰਾਊਂਡ ਸਕੋਰ ਫਿਲਮਫੇਅਰ ਐਵਾਰਡ – ਫਿਲਮ ‘ਅੰਧਾਧੁਨ’ ਲਈ ਡੇਨਿਅਲ ਬੀ ਜਾਰਜ ਨੂੰ ਦਿੱਤਾ, ਬੈੱਸਟ ਐਕਸ਼ਨ ਐਵਾਰਡ – ਫਿਲਮ ‘ਮੁੱਕਾਬਾਜ਼’ ਲਈ ਵਿਕਰਮ ਦਾਹਿਆ ਅਤੇ ਸੁਨੀਲ ਰੋਡਰਿਗਜ ਨੂੰ, ਬੈੱਸਟ ਪ੍ਰੋਡਕਸ਼ਨ ਡਿਜ਼ਾਇਨ ਐਵਾਰਡ – ‘ਤੁੰਬਾਡ’ ਲਈ ਨਿਤੀਨ ਜਿਹਾਨੀ ਚੌਧਰੀ ਨੂੰ, ਬੈੱਸਟ ਏਡਿਟਿੰਗ ਐਵਾਰਡ – ‘ਅੰਧਾਧੁਨ’ ਲਈ ਪੂਜਾ ਲਾਢਾ ਸੂਰਤ ਨੂੰ, ਬੈੱਸਟ ਕਾਸਟਿਊਮ ਐਵਾਰਡ – ‘ਮੰਟੋ’ ਲਈ ਸ਼ੀਤਲ ਸ਼ਰਮਾ ਨੂੰ, ਬੈੱਸਟ ਸਾਊਂਡ ਡਿਜ਼ਾਇਨ ਐਵਾਰਡ – ‘ਤੁੰਬਾਡ’ ਲਈ ਕੁਣਾਲ ਸ਼ਰਮਾ ਨੂੰ, ਬੈੱਸਟ ਕੋਰਿਆਗਰਫੀ ਐਵਾਰਡ – ‘ਪਦਮਾਵਤ’ ਦੇ ‘ਘੂਮਰ’ ਲਈ ਕ੍ਰਿਤੀਕਾ ਮਹੇਸ਼ ਨੂੰ, ਬੈੱਸਟ ਲਿਰਿਕਸ – ‘ਰਾਜੀ’ ਦੇ ‘ਐ ਵਤਨ’ ਲਈ ਗੁਲਜਾਰ ਨੂੰ, ਬੈੱਸਟ ਸ਼ਾਰਟ ਫਿਲਮ (ਨਾਨ ਫਿਕਸ਼ਨ) – ਸਚਿਨ ਬਾਲਾਸਾਹੇਬ ਸੂਰਿਆਵੰਸ਼ੀ, ਬੈੱਸਟ ਐਕਟਰ ਡੇਬਿਊ (ਫੀਮੇਲ) – ਸਾਰਾ ਅਲੀ ਖਾਨ ਨੂੰ ‘ਕੇਦਾਰਨਾਥ’ ਲਈ, ਬੈੱਸਟ ਐਕਟਰ ਡੇਬਿਊ (ਮੇਲ) – ਈਸ਼ਾਨ ਖੱਟਰ ਨੂੰ ‘ਬਿਆਂਡ ਦਿ ਕਲਾਉਡ’ ਲਈ, ਲਾਈਫ਼ਟਾਈਮ ਅਚੀਵਮੈਂਟ ਐਵਾਰਡ – ਹੇਮਾ ਮਾਲਿਨੀ, ਲਾਈਫ਼ਟਾਈਮ ਅਚੀਵਮੈਂਟ ਐਵਾਰਡ (ਮਰਣੋਪਰਾਂਤ) – ਸ਼੍ਰੀਦੇਵੀ, ਬੈੱਸਟ ਸਟੋਰੀ – ‘ਮੁਲਕ’ (ਅਨੁਭਵ ਸਿੰਹਾ), ਬੈੱਸਟ ਸਕ੍ਰੀਨਪਲੇ – ‘ਅੰਧਾਧੁਨ’ (ਸ਼੍ਰੀਰਾਮ ਰਾਘਵਨ ਅਤੇ ਟੀਮ), ਬੈੱਸਟ ਸਪਾਰਟਿੰਗ ਐਕਟਰ (ਫੀਮੇਲ) – ਸੁਰੇਖਾ ਸੀਕਰੀ ਨੂੰ ‘ਵਧਾਈ ਹੋ’ ਲਈ, ਬੈੱਸਟ ਸਪਾਰਟਿੰਗ ਐਕਟਰ (ਮੇਲ) – ਵਿਕੀ ਕੌਸ਼ਲ ਨੂੰ ‘ਸੰਜੂ’ ਲਈ ਅਤੇ ਗਜਰਾਜ ਰਾਵ ਨੂੰ ‘ਵਧਾਈ ਹੋ’ ਲਈ, ਬੈੱਸਟ ਫਿਲਮ (ਪਾਪਿਉਲਰ) – ‘ਰਾਜੀ’, ਬੈੱਸਟ ਫਿਲਮ (ਕਰਿਟਿਕਸ) – ‘ਅੰਧਾਧੁਨ’, ਬੈੱਸਟ ਐਕਟਰ (ਕਰਿਟਿਕਸ-ਮੇਲ) – ਰਣਵੀਰ ਸਿੰਘ  ਨੂੰ ‘ਪਦਮਾਵਤ’ ਲਈ ਅਤੇ ਆਉਸ਼ਮਾਨ ਖੁਰਾਨਾ ਨੂੰ ‘ਅੰਧਾਧੁਨ’ ਲਈ, ਬੈੱਸਟ ਐਕਟਰ (ਕਰਿਟਿਕਸ-ਫੀਮੇਲ) ਨੀਨਾ ਗੁਪਤਾ ਨੂੰ ‘ਵਧਾਈ ਹੋ’ ਲਈ, ਬੈੱਸਟ ਡਾਇਰੈਕਟਰ (ਡੇਬਿਊ) – ‘ਇਸਤ੍ਰੀ’ ਲਈ ਅਮਰ ਕੌਸ਼ਿਕ  ਨੂੰ, ਬੈੱਸਟ ਡਾਇਰੈਕਟਰ – ਮੇਘਨਾ ਗੁਲਜਾਰ ਨੂੰ ‘ਰਾਜੀ’ ਲਈ, ਬੈੱਸਟ ਐਕਟਰ (ਮੇਲ) – ਰਣਬੀਰ ਕਪੂਰ ਨੂੰ ‘ਸੰਜੂ’ ਲਈ, ਬੈੱਸਟ ਐਕਟਰ (ਫੀਮੇਲ) – ਆਲਿਆ ਭੱਟ ਫਿਲਮ ‘ਰਾਜੀ’ ਲਈ, ਬੈੱਸਟ ਡਾਇਲਾਗ – ਅਕਸ਼ਤ ਘਿਲਡਿਆਲ ‘ਵਧਾਈ ਹੋ’ ਲਈ ਅਤੇ ਬੈੱਸਟ ਮਿਊਜ਼ਿਕ ਐਲਬਮ – ‘ਪਦਮਾਵਤ’ ਨੂੰ ਦਿੱਤਾ ਗਿਆ।