ਗਾਇਕ ਹਾਰਡੀ ਸੰਧੂ ’83’ ਵਿੱਚ ਮਦਨ ਲਾਲ ਦਾ ਕਿਰਦਾਰ ਨਿਭਾਏਗਾ

ਬਾਲੀਵੁੱਡ – ਪੰਜਾਬੀ ਗਾਇਕ ਹਾਰਡੀ ਸੰਧੂ, ਜੋ ਸਾਬਕਾ ਅੰਡਰ-19 ਕ੍ਰਿਕਟਰ ਰਹਿ ਚੁੱਕਾ ਹੈ, ਹੁਣ ਉਹ ਕਬੀਰ ਖਾਨ ਦੀ ਫਿਲਮ ’83’ ਰਾਹੀ ਬਾਲੀਵੁੱਡ ਡੇਬਿਊ ਕਰਨ ਜਾ ਰਹੇ ਹਨ। ਫਿਲਮ ’83’ ਵਿੱਚ ਹਾਰਡੀ ਸੰਧੂ ਸਾਬਕਾ ਖਿਡਾਰੀ ਆਲ-ਰਾਊਂਡਰ ਮਦਨ ਲਾਲ ਦਾ ਕਿਰਦਾਰ ਨਿਭਾਏਗਾ, ਜਿਸ ਨੇ 1983 ਦੇ ਵਰਲਡ ਕੱਪ ਵਿੱਚ ਸਾਰੀਆਂ ਮਹੱਤਵਪੂਰਨ ਵਿਕਟਾਂ ਲਈਆਂ ਸਨ। ਬਾਲੀਵੁੱਡ ‘ਚ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੇ ਹਾਰਡੀ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਪੰਜਾਬ ਤੋਂ ਖੇਡਣ ਦੇ ਬਾਅਦ ਪਹਿਲੀ ਸ਼੍ਰੇਣੀ ਕ੍ਰਿਕੇਟ ਵਿੱਚ ਸਿਰਫ਼ 3 ਮੈਚ ਖੇਡੇ ਅਤੇ 12 ਵਿਕਟਾਂ ਲਈਆਂ।  
ਗਾਇਕ ਹਾਰਡੀ ਸੰਧੂ ਨੇ ਬਿਨਾਂ ਵਾਰਮਿੰਗ-ਅੱਪ ਦੇ ਪ੍ਰਵੇਸ਼ ਕੀਤਾ ਅਤੇ ਇੱਕ ਮੈਚ ਦੇ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਕ੍ਰਿਕੇਟ ਤੋਂ ਦੂਰੀ ਬਣਾਈ ਅਤੇ ਗਾਇਕੀ ਦੇ ਖੇਤਰ ਵਿੱਚ ਖ਼ੂਬ ਨਾਮ ਕਮਾਇਆ। ਇਸ ਫਿਲਮ ਦੇ ਨਾਲ ਗਾਇਕ-ਸੰਗੀਤਕਾਰ ਹਾਰਡੀ ਸੰਧੂ ਬਾਲੀਵੁੱਡ ਵਿੱਚ ਆਪਣਾ ਡੇਬਿਊ ਕਰ ਰਹੇ ਹੈ। ਉਹ ਅਦਾਕਾਰੀ ਦੀਆਂ ਬਾਰੀਕੀਆਂ ਸਿਖ ਰਿਹਾ ਹੈ ਅਤੇ ਟੀਮ ਦੇ ਨਾਲ ਮਿਲ ਕੇ ਕਿਰਦਾਰ ਦੀ ਤਿਆਰੀ ਕਰ ਰਿਹਾ ਹੈ।  
1983 ਦੇ ਵਰਲਡ ਕੱਪ ਫਾਈਨਲ ਦੇ ਦੌਰਾਨ ਵੈਸੇ ਇੰਡੀਜ਼ ਦੇ ਖਿਡਾਰੀ ਸਰ ਵਿਵਿਅਨ ਰਿਚਰਡਸ ਦਾ ਅਹਿਮ ਵਿਕਟ ਲੈਣ ਵਾਲੇ ਸਾਬਕਾ ਕ੍ਰਿਕਟਰ ਮਦਨ ਲਾਲ, ਵਰਲਡ ਕੱਪ ਫਾਈਨਲ ਵਿੱਚ ਮੋਹਿੰਦਰ ਅਮਰਨਾਥ ਦੇ ਨਾਲ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਸਨ, ਦੋਵਾਂ ਦੇ 3-3 ਵਿਕਟ ਆਪਣੇ ਨਾਮ ਕੀਤੇ ਸਨ।
ਅਦਾਕਾਰ ਰਣਵੀਰ ਸਿੰਘ ਫਿਲਮ ’83’ ਦੇ ਸਟਾਰ ਕਲਾਕਾਰ ਦੀ ਅਗਵਾਈ ਕਰਨਗੇ। ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਪੰਜਾਬੀ ਗਾਇਕ ਐਮੀ ਵਿਰਕ ਨੂੰ ਸਾਬਕਾ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ, ਸਾਹਿਲ ਖੱਟਰ ਨੂੰ ਸਾਬਕਾ ਵਿਕਟਕੀਪਰ ਸਈਦ ਕਿਰਮਾਨੀ, ਜੀਵੀ ਨੂੰ ਬੱਲੇਬਾਜ਼ ਕ੍ਰਿਸ਼ਨਾਮਚਾਰੀ ਸ਼੍ਰੀਕਾਂਤ ਅਤੇ ਪੰਕਜ ਤ੍ਰਿਪਾਠੀ ਨੂੰ ਮੈਨੇਜਰ ਪੀਆਰ ਮਾਨ ਸਿੰਘ ਵਜੋਂ ਚੁਣਿਆ ਗਿਆ ਹੈ। ਤਾਹਿਰ ਭਸੀਨ ਅਤੇ ਸਾਕਿਬ ਸਲੀਮ ਵੀ ਫਿਲਮ ਵਿੱਚ ਦੇਖੇ ਜਾ ਸਕਣਗੇ।
ਡਾਇਰੈਕਟਰ ਕਬੀਰ ਖਾਂ 1983 ਦੇ ਵਰਲਡ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਉੱਤੇ ਫਿਲਮ ਬਣਾ ਰਹੇ ਹਨ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਇਹ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਪਹਿਲੀ ਥ੍ਰਿਲਰ ਫਿਲਮ ਹੋਵੇਗੀ।