1480896477405ਪ੍ਰਧਾਨ ਮੰਤਰੀ ਜਾਨ ਕੀ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਾ ਐਲਾਨ, ਹੈਰਾਨੀ ਜਨਕ ਫ਼ੈਸਲਾ
ਆਕਲੈਂਡ, 5 ਦਸੰਬਰ – ਪ੍ਰਧਾਨ ਮੰਤਰੀ ਜਾਨ ਕੀ ਨੇ ਦੇਸ਼ ਭਰ ਨੂੰ ਹੈਰਾਨ ਕਰਦਿਆਂ ਆਪਣੇ ਅਹੁਦੇ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇਸ਼ ਨੂੰ ਸੰਬੋਧਨ ਕਰਦਿਆਂ ਇਸ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਾਨ ਕੀ ਨੇ ਆਪਣੇ ਅਹੁਦੇ ਦੇ ਨਾਲ-ਨਾਲ ਨੈਸ਼ਨਲ ਪਾਰਟੀ ਦੀ ਲੀਡਰਸ਼ਿਪ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਾਨ ਕੀ ਨੇ ਅਹੁਦਾ ਛੱਡਣ ਦਾ ਕਾਰਣ ਪਰਿਵਾਰ ਦੱਸਿਆ ਹੈ, ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਔਖਾ ਫ਼ੈਸਲਾ ਹੈ।