69ਵੇਂ ਰਾਸ਼ਟਰੀ ਫਿਲਮ ਪੁਰਸਕਾਰ: ਅਦਾਕਾਰਾ ਵਹੀਦਾ ਰਹਿਮਾਨ ‘ਦਾਦਾ ਸਾਹੇਬ ਫਾਲਕੇ’ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ, 17 ਅਕਤੂਬਰ – 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਨੂੰ ਮੰਗਲਵਾਰ, 17 ਅਕਤੂਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਨਮਾਨਿਤ ਕੀਤਾ। ਇਸ ਸਮਾਗਮ ਦਾ ਆਯੋਜਨ ਇੱਥੇ ਵਿਗਿਆਨ ਭਵਨ ਵਿਖੇ ਦੁਪਹਿਰ 1.30 ਵਜੇ ਤੋਂ ਕੀਤਾ ਗਿਆ। ਜਿੱਥੇ ਅੱਲੂ ਅਰਜੁਨ, ਆਲੀਆ ਭੱਟ, ਕ੍ਰਿਤੀ ਸੈਨਨ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ, ਉਥੇ ਵਹੀਦਾ ਰਹਿਮਾਨ (85) ਨੂੰ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਅਦਾਕਾਰਾ ਵਹੀਦਾ ਰਹਿਮਾਨ ਵੱਕਾਰੀ ‘ਦਾਦਾ ਸਾਹੇਬ ਫਾਲਕੇ’ ਐਵਾਰਡ ਪ੍ਰਾਪਤ ਕਰਨ ਵਾਲੀ 8ਵੀਂ ਮਹਿਲਾ ਕਲਾਕਾਰ ਬਣ ਗਈ, ਜੋ ਭਾਰਤੀ ਸਿਨੇਮਾ ਦੇ ਖੇਤਰ ਵਿੱਚ ਸਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਨੇ ਇਹ ਸਨਮਾਨ ਫਿਲਮ ਉਦਯੋਗ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਿਤ ਕੀਤਾ।
ਫਿਲਮ ਪੁਰਸਕਾਰਾਂ ਦਾ ਐਲਾਨ 24 ਅਗਸਤ ਨੂੰ ਕੀਤਾ ਗਿਆ ਸੀ। ਜਿੱਥੇ ਇਸ ਸਮਾਗਮ ਵਿੱਚ ਬਾਲੀਵੁੱਡ ਤੋਂ ਲੈ ਕੇ ਦੱਖਣ ਭਾਰਤੀ ਫਿਲਮ ਇੰਡਸਟਰੀ ਤੱਕ ਦੇ ਦਿੱਗਜਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਅੱਲੂ ਅਰਜੁਨ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਣ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਵੀ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਸੀ। ਵਹੀਦਾ ਰਹਿਮਾਨ ਨੂੰ ਫਿਲਮਾਂ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਵਹੀਦਾ ਰਹਿਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸਨਮਾਨ ਮਿਲਣ ਤੋਂ ਬਾਅਦ ਭਾਵੁਕ ਹੋ ਗਈ।
ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ
ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਬੋਤਮ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਨੂੰ ਸਨਮਾਨਿਤ ਕੀਤਾ। ਅਭਿਨੇਤਰੀ ਆਪਣੇ ਅਭਿਨੇਤਾ ਪਤੀ ਰਣਬੀਰ ਕਪੂਰ ਨਾਲ ਸਮਾਰੋਹ ‘ਚ ਪਹੁੰਚੀ। ਦਿਲਚਸਪ ਗੱਲ ਇਹ ਹੈ ਕਿ ਆਲੀਆ ਨੇ ਸਮਾਰੋਹ ‘ਚ ਆਪਣੇ ਵਿਆਹ ਦੀ ਸਾੜ੍ਹੀ ਪਾਈ ਹੋਈ ਹੈ।
ਰਾਸ਼ਟਰਪਤੀ ਨੇ ‘ਮਿਮੀ’ ਲਈ ਕ੍ਰਿਤੀ ਸੈਨਨ ਨੂੰ ਸਰਵੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ, ਪੰਕਜ ਤ੍ਰਿਪਾਠੀ ਨੂੰ ‘ਮਿਮੀ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ, ਆਰ. ਮਾਧਵਨ ਦੀ ਫਿਲਮ ‘ਰਾਕੇਟਰੀ’ ਨੂੰ ਸਰਵੋਤਮ ਫੀਚਰ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ, ਦੱਖਣ ਭਾਰਤੀ ਅਦਾਕਾਰ ਅੱਲੂ ਅਰਜੁਨ ਨੂੰ ‘ਪੁਸ਼ਪਾ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ, ‘ਦਿ ਕਸ਼ਮੀਰ ਫਾਈਲਜ਼’ ਲਈ ਨਰਗਿਸ ਦੱਤ ਪੁਰਸਕਾਰ ਅਤੇ ਰਾਜਾਮੌਲੀ ਨੇ 6 ਪੁਰਸਕਾਰ ਜਿੱਤਣ ਦਾ ਸਿਹਰਾ ਆਰਆਰਆਰ ਟੀਮ ਨੂੰ ਦਿੱਤਾ।
69ਵੇਂ ਰਾਸ਼ਟਰੀ ਫਿਲਮ ਪੁਰਸਕਾਰ 2023 ਦੇ ਜੇਤੂਆਂ ਦੀ ਸੂਚੀ
ਸਰਵੋਤਮ ਫੀਚਰ ਫਿਲਮ – ਰਾਕੇਟਰੀ ਦ ਨਾਂਬੀ ਇਫੈਕਟ (ਆਰ ਮਾਧਵਨ)
ਸਰਵੋਤਮ ਹਿੰਦੀ ਫਿਲਮ- ਸਰਦਾਰ ਊਧਮ (ਵਿੱਕੀ ਕੌਸ਼ਲ)
ਸਰਵੋਤਮ ਅਭਿਨੇਤਰੀ – ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ) ਅਤੇ ਕ੍ਰਿਤੀ ਸੈਨਨ (ਮਿਮੀ)
ਸਰਵੋਤਮ ਅਦਾਕਾਰ – ਅੱਲੂ ਅਰਜੁਨ (ਪੁਸ਼ਪਾ ਫਿਲਮ)
ਸਰਵੋਤਮ ਸੰਪਾਦਕ- ਸੰਜੇ ਲੀਲਾ ਭੰਸਾਲੀ (ਗੰਗੂਬਾਈ ਕਾਠੀਆਵਾੜੀ)
ਸਰਵੋਤਮ ਸਹਾਇਕ ਅਦਾਕਾਰ- ਪੰਕਜ ਤ੍ਰਿਪਾਠੀ (ਮਿਮੀ)
ਸਰਵੋਤਮ ਸਹਾਇਕ ਅਦਾਕਾਰਾ- ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)
ਸਰਵੋਤਮ ਸੰਗੀਤ ਨਿਰਦੇਸ਼ਕ- ਦੇਵੀ ਸ਼੍ਰੀ ਪ੍ਰਸਾਦ (ਪੁਸ਼ਪਾ)
ਸਰਵੋਤਮ ਐਕਸ਼ਨ ਡਾਇਰੈਕਸ਼ਨ- ਆਰ.ਆਰ.ਆਰ
ਸਰਵੋਤਮ ਕੋਰੀਓਗ੍ਰਾਫੀ- ਆਰ.ਆਰ.ਆਰ
ਸਰਵੋਤਮ ਵਿਸ਼ੇਸ਼ ਪ੍ਰਭਾਵ- ਆਰ.ਆਰ.ਆਰ
ਸਰਬੋਤਮ ਗੁਜਰਾਤੀ ਫਿਲਮ- ਛੇਲੋ ਸ਼ੋਅ
ਸਰਵੋਤਮ ਮਿਸ਼ਿੰਗ ਫਿਲਮ – ਬੂੰਬਾ ਰਾਈਡ
ਸਰਬੋਤਮ ਅਸਾਮੀ ਫਿਲਮ- ਅਨੁਰ
ਸਰਬੋਤਮ ਬੰਗਾਲੀ ਫਿਲਮ- ਕਾਲੋਖੋ
ਸਰਵੋਤਮ ਕੰਨੜ ਫਿਲਮ- 777 ਚਾਰਲੀ
ਬੈਸਟ ਮੈਥਿਲੀ ਫਿਲਮ- ਸਮਾਂਤਰ
ਸਰਵੋਤਮ ਮਰਾਠੀ ਫਿਲਮ- ਏਕਦਾ ਕੇ ਜਾਲਾ
ਸਰਵੋਤਮ ਮਲਿਆਲਮ ਫਿਲਮ- ਹੋਮ
ਸਰਵੋਤਮ ਗੈਰ ਫੀਚਰ ਫਿਲਮ – ਏਕ ਥਾ ਗਾਓਂ (ਗੜ੍ਹਵਾਲੀ ਅਤੇ ਹਿੰਦੀ)
ਸਰਵੋਤਮ ਨਿਰਦੇਸ਼ਕ- ਬਕੁਲ ਮਟਿਆਨੀ (ਸਮਾਇਲ ਪਲੀਜ਼)
ਪਰਿਵਾਰਕ ਕਦਰਾਂ-ਕੀਮਤਾਂ ‘ਤੇ ਸਰਵੋਤਮ ਫਿਲਮ – ਚੰਦ ਸਾਂਸੇਂ (ਹਿੰਦੀ)
ਸਰਵੋਤਮ ਸਿਨੇਮਾਟੋਗ੍ਰਾਫਰ – ਬਿੱਟੂ ਰਾਵਤ (ਪੱਤਲ ਟੀ)
ਸਰਵੋਤਮ ਖੋਜੀ ਫਿਲਮ – ਲੁਕਿੰਗ ਫ਼ਾਰ ਚਲਾਨ (ਅੰਗਰੇਜ਼ੀ)
ਸਰਵੋਤਮ ਵਿਦਿਅਕ ਫਿਲਮ- ਸਿਰਪੀਗਲਿਨ ਸਿਪਾਂਗਲ (ਤਾਮਿਲ)
ਸਮਾਜਿਕ ਮੁੱਦੇ ‘ਤੇ ਸਰਵੋਤਮ ਫਿਲਮ- ਮਿੱਠੂ ਦੀ (ਅੰਗਰੇਜ਼ੀ) ਤੇ ਵਨ ਟੂ ਥ੍ਰੀ (ਮਰਾਠੀ, ਹਿੰਦੀ)
ਸਰਵੋਤਮ ਵਾਤਾਵਰਣ ਫਿਲਮ – ਮੁੰਨਮ (ਮਲਿਆਲਮ)
ਨਰਗਿਸ ਦੱਤ ਅਵਾਰਡ 2023: ਦਿ ਕਸ਼ਮੀਰ ਫਾਈਲਜ਼ (ਵਿਵੇਕ ਅਗਨੀਹੋਤਰੀ)