7.1 ਦੇ ਭੁਚਾਲ ਨੇ ਨਾਰਥ ਆਈਸਲੈਂਡ ਦਾ ਈਸਟ ਕੋਸਟ ਹਿਲਾਇਆ

SCCZEN_17930558_l_620x313ਆਕਲੈਂਡ, 2 ਸਤੰਬਰ (ਕੂਕ ਸਮਾਚਾਰ) – ਅੱਜ ਸਵੇਰੇ 4.37 ਮਿੰਟ ‘ਤੇ ਆਏ 7.1 ਤੀਬਰਤਾ ਵਾਲੇ ਭੁਚਾਲ ਨੇ ਨਾਰਥ ਆਈਸਲੈਂਡ ਦਾ ਈਸਟ ਕੋਸਟ ਹਿਲਾ ਕੇ ਰੱਖ ਦਿੱਤਾ। ਇਹ ਭੂਚਾਲ 130 ਕਿੱਲੋਮੀਟਰ ਨਾਰਥ ਈਸਟ ਸੈਟਲਮੈਂਟ ਵਾਲੇ ਪਾਸੇ ਟੀ ਅਰਾਰੌਆ ਵਾਲੇ ਪਾਸੇ ਧਰਤੀ ਤੋਂ 55 ਕਿੱਲੋਮੀਟਰ ਹੇਠਾਂ ਆਇਆ। ਇਹ ਭੂਚਾਲ 1 ਮਿੰਟ ਮਹਿਸੂਸ ਕੀਤਾ ਗਿਆ।
ਇਹ ਭੁਚਾਲ ਨਾਰਥ ਆਈਸਲੈਂਡ ਤੋਂ ਵੈਲਿੰਗਟਨ ਦੇ ਨਾਰਥ ਆਈਸਲੈਂਡ ਵਾਲੇ ਪਾਸੇ ਅਤੇ ਸਾਊਥ ਦੇ ਉੱਪਰਲੇ ਪਾਸੇ ਨੂੰ ਆਇਆ। ਭੁਚਾਲ ਦੀਆਂ ਖ਼ਬਰਾਂ ਗਿਸਬੌਰਨ ਅਤੇ ਬੇ-ਆਫ਼ ਪੈਨਲਟੀ ਵਾਲੇ ਪਾਸੀਓ ਵੀ ਆ ਰਹੀਆਂ ਹਨ।
ਗੌਰਤਲਬ ਹੈ ਕਿ ਜਦੋਂ ਕਿ ਇਸੇ ਹੀ ਪਾਸੇ ਕੱਲ੍ਹ 1 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10.42 ਮਿੰਟ ‘ਤੇ 5.7 ਤੀਬਰਤਾ ਵਾਲਾ ਭੁਚਾਲ ਨਾਰਥ ਈਸਟ ਦੇ ਟੀ ਅਰਾਰੌਆ ਵਾਲੇ ਪਾਸੇ ਧਰਤੀ ਤੋਂ 25 ਕਿੱਲੋਮੀਟਰ ਹੇਠਾਂ ਆਇਆ ਸੀ।