ਤਹਿਰਾਨ, 14 ਜੂਨ – ਇਜ਼ਰਾਈਲ ਦੇ ਓਪਰੇਸ਼ਨ ਰਾਈਜ਼ਿੰਗ ਲਾਇਨ ਦੇ ਕੋਡਨੇਮ ਹੇਠ ਕੀਤੇ ਹਮਲੇ ਤੋਂ ਬਾਅਦ, ਈਰਾਨ ਜਵਾਬੀ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਈਰਾਨ ‘ਤੇ ਹਮਲਾ ਕੀਤਾ। ਇਸ ਹਮਲੇ ਕਾਰਨ ਈਰਾਨ ਨੂੰ ਭਾਰੀ ਨੁਕਸਾਨ ਹੋਇਆ। ਇਜ਼ਰਾਈਲ ਦੇ ਹਮਲੇ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨ ਨੇ ਸ਼ਨਿਚਰਵਾਰ ਸਵੇਰੇ ਇਜ਼ਰਾਈਲ ’ਤੇ ਜਵਾਬੀ ਹਮਲੇ ਕਰਦਿਆਂ ਮਿਜ਼ਾਈਲਾਂ ਅਤੇ ਡਰੋਨ ਦਾਗ਼ੇ ਜਿਸ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਵਿਅਕਤੀ ਜ਼ਖ਼ਮੀ ਹੋ ਗਏੇ।
ਈਰਾਨ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ‘ਤੇ ਫਿਰ ਮਿਜ਼ਾਈਲਾਂ ਦੀ ਬਾਰਿਸ਼ ਕੀਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ, ਸ਼ੁੱਕਰਵਾਰ ਸ਼ਾਮ ਨੂੰ ਵੀ, ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦੀ ਬਾਰਿਸ਼ ਕੀਤੀ ਸੀ। ਈਰਾਨ ਨੇ ਇਜ਼ਰਾਈਲ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਸ਼ਨੀਵਾਰ ਸਵੇਰੇ ਯਰੂਸ਼ਲਮ ਅਤੇ ਤੇਲ ਅਵੀਵ ਵਿੱਚ ਸਾਇਰਨ ਅਤੇ ਧਮਾਕੇ ਸੁਣਾਈ ਦਿੱਤੇ। ਈਰਾਨ ਨੇ ਇਜ਼ਰਾਈਲ ਵਿਰੁੱਧ ਆਪਣੀ ਕਾਰਵਾਈ ਨੂੰ ‘ਸੱਚਾ ਵਾਅਦਾ 3’ ਨਾਮ ਦਿੱਤਾ ਹੈ। ਈਰਾਨ ਦੇ ਹਮਲਿਆਂ ਵਿੱਚ ਇਜ਼ਰਾਈਲ ਦੇ ਕਈ ਇਲਾਕਿਆਂ ਨੂੰ ਨੁਕਸਾਨ ਪਹੁੰਚਿਆ ਹੈ।
ਇਜ਼ਰਾਈਲੀ ਅਧਿਕਾਰੀਆਂ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ ਕਿ ਈਰਾਨ ਤੋਂ ਹੁਣ ਤੱਕ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਸ਼ਨੀਵਾਰ ਸਵੇਰੇ ਤੇਲ ਅਵੀਵ ਵਿੱਚ ਘੱਟੋ-ਘੱਟ ਦੋ ਈਰਾਨੀ ਮਿਜ਼ਾਈਲਾਂ ਜ਼ਮੀਨ ‘ਤੇ ਡਿੱਗ ਪਈਆਂ। ਹੁਣ ਤੱਕ ਈਰਾਨ ਦੇ ਮਿਜ਼ਾਈਲ ਹਮਲਿਆਂ ਵਿੱਚ 50 ਤੋਂ ਵੱਧ ਇਜ਼ਰਾਈਲੀ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਦਰਜਨਾਂ ਫੌਜੀ ਕੇਂਦਰਾਂ ਅਤੇ ਹਵਾਈ ਅੱਡਿਆਂ ‘ਤੇ ਹਮਲੇ ਕੀਤੇ ਹਨ।
ਈਰਾਨ ਨੇ ਸ਼ੁੱਕਰਵਾਰ ਰਾਤ ਤੋਂ ਇਜ਼ਰਾਈਲ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਈਰਾਨੀ ਮਿਜ਼ਾਈਲ ਹਮਲਿਆਂ ਵਿੱਚ ਕਈ ਇਜ਼ਰਾਈਲੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਈਰਾਨ ਨੇ ਕਿਰਯਾਤ ਕੰਪਾਊਂਡ ‘ਤੇ ਵੀ ਹਮਲਾ ਕੀਤਾ ਹੈ, ਜਿਸਨੂੰ ਇਜ਼ਰਾਈਲ ਦਾ ਪੈਂਟਾਗਨ ਕਿਹਾ ਜਾਂਦਾ ਹੈ। ਫੌਕਸ ਨਿਊਜ਼ ਦੇ ਟ੍ਰੇ ਯਿੰਗਸਟ ਨੇ ਇਜ਼ਰਾਈਲ ਦੇ ਫੌਜੀ ਹੈੱਡਕੁਆਰਟਰ ਕਿਰਯਾਤ ਦੇ ਨੇੜੇ ਨੁਕਸਾਨ ਦੀ ਰਿਪੋਰਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕਰੂ ਇਮਾਰਤਾਂ ਵਿੱਚ ਜਾ ਰਹੇ ਹਨ ਜੋ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੇ ਹਨ ਜੋ ਫਸੇ ਹੋ ਸਕਦੇ ਹਨ।
ਈਰਾਨ ਦੇ ਰਾਜਦੂਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਇਜ਼ਰਾਈਲੀ ਹਮਲਿਆਂ ਵਿੱਚ 78 ਲੋਕ ਮਾਰੇ ਗਏ ਅਤੇ 320 ਤੋਂ ਵੱਧ ਜ਼ਖਮੀ ਹੋਏ। ਰਾਜਦੂਤ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਜਵਾਬ ਵਿੱਚ, ਈਰਾਨ ਨੇ ਇਜ਼ਰਾਈਲ ਦੇ ਤੇਲ ਅਵੀਵ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਇਜ਼ਰਾਈਲ ਨੇ ਈਰਾਨ ਦੇ ਕਈ ਸ਼ਹਿਰਾਂ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਕਈ ਉੱਚ ਈਰਾਨੀ ਫੌਜੀ ਅਧਿਕਾਰੀ ਅਤੇ ਪ੍ਰਮਾਣੂ ਵਿਗਿਆਨੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ, ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਕਿਹਾ ਹੈ ਕਿ ਈਰਾਨੀ ਫੌਜ ਇਜ਼ਰਾਈਲ ਨੂੰ ਭਾਰੀ ਨੁਕਸਾਨ ਪਹੁੰਚਾਏਗੀ।
Home Page ਈਰਾਨ ਨੇ ਇਜ਼ਰਾਈਲ ‘ਤੇ ਜਵਾਬੀ ਕਾਰਵਾਈ ਕੀਤੀ, ਤੇਲ ਅਵੀਵ ਵਿੱਚ ਧਮਾਕਿਆਂ ਦੀਆਂ...