ਉੱਜੜਿਆ ਸ਼ਹਿਰ ਹਾਂ ਮੈਂ ……

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ( ਸ਼੍ਰੀ ਅਨੰਦਪੁਰ ਸਾਹਿਬ )
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ)
9478561356

ਇੱਕ ਉੱਜੜਿਆ ਹੋਇਆ ਸ਼ਹਿਰ ਹਾਂ ਮੈਂ
ਦੂਸਰਿਆਂ ਨੂੰ ਰੁਸ਼ਨਾ ਕੇ
ਆਪਣੇ ਲਈ ਬਣਿਆ ਮੌਨ ਕਹਿਰ ਹਾਂ ਮੈਂ ।
ਕਿਸੇ ਨੂੰ ਕੀ ਪਤਾ
ਕੀ – ਕੁਝ ਗੁਆਇਆ ਮੈਂ ?
ਦੂਸਰਿਆਂ ਨੂੰ ਵਸਾਉਣ ਲਈ
ਆਪਣੇ – ਆਪ ਨੂੰ ਕਿੰਨਾ ਰੁਆਇਆ ਮੈਂ ?
ਮੇਰੇ ਉਜੜਨ ‘ਤੇ
ਕਈਆਂ ਦੇ ਚਿਹਰੇ ‘ਤੇ ਰੌਣਕ ਆਈ ,
ਪਰ ਮੈਂ ਤੇ ਮੇਰੇ ਉੱਜੜ ਗਏ
ਸਾਡੀ ਬਚੀ ਨਹੀਂ ਪਰਛਾਈ ,
ਸਾਡੀ ਬਚੀ ਨਹੀਂ ਪਰਛਾਈ ।
ਮੇਰੀ ਧਰਤ , ਮੇਰੇ ਖੇਤ
ਮੇਰੇ ਮੰਜਰ , ਮੇਰੀ ਰੇਤ ,
ਸਭ ਸਮਾਅ ਗਏ
ਪਰ ਦੂਜਿਆਂ ਨੂੰ ਹਸਾ ਗਏ ।
ਹੱਸਦੇ – ਵਸਦੇ ਵਿਹੜੇ ਤੇ
ਮੇਰੇ ਸਕੂਲ – ਕਾਲਜ , ਬਾਵੜੀਆਂ ,
ਰਾਜ ਮਹਿਲ ਤੇ ਮੰਦਿਰ ,
ਬੱਸ ! ਸਭ ਸਮਾਅ ਗਏ
ਹਾਂ ! ਸਮਾਅ ਗਏ ਪਾਣੀ ਅੰਦਰ ।
ਮੇਰੀ ਸੰਸਕ੍ਰਿਤੀ , ਮੇਰੇ ਬਾਗ ਕਿੱਧਰ ਗਏ ?
ਇਹੀ ਵਿਲਾਪਦਾ ਮੈਂ ਰਾਗ ।
ਇੱਕ ਨਵੇਂ ਆਗਾਜ਼ ਦੀ ਹੋਈ ਸ਼ੁਰੂਆਤ
ਜੋ ਦੂਰ ਕਰ ਗਈ ,
ਆਪਣਿਆਂ ਤੋਂ ਆਪਣਿਆਂ ਦੀ ਹੀ ਮੁਲਾਕਾਤ ।
ਦੂਸਰਿਆਂ ਨੂੰ ਰੁਸ਼ਨਾ ਕੇ
ਆਪਣਾ ਸਭ ਕੁਝ ਗੁਆ ਕੇ ,
ਵਸਿਆ ਹੈ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਬਿਲਾਸਪੁਰ
ਆਪਣੇ ਗਮਾਂ ਨੂੰ ਅੱਜ ਭੁਲਾ ਕੇ ,
ਆਪਣੇ ਗਮਾਂ ਨੂੰ ਅੱਜ ਭੁਲਾ ਕੇ ।
” ਚੱਲ ਮੇਰੀ ਜਿੰਦੜੀਏ
ਇੱਕ ਨਈ ਦੁਨੀਆ ਵਸਾਣੀ ,
ਡੁੱਬੋ ਗਿਆ ਘਰ – ਵਾਰ
ਆ ਗਿਆ ਪਾਣੀ
ਆ ਗਿਆ ਪਾਣੀ । ”
ਬੱਸ ! ਇਹੀ ਹੈ
ਇਹੀ ਹੈ
ਇਹੀ ਹੈ ! ਹਿਮਾਚਲ ਪ੍ਰਦੇਸ਼ ਦੇ ਸ਼ਹਿਰ
ਬਿਲਾਸਪੁਰ ਦੀ ਕਹਾਣੀ ,
ਸ਼ਹਿਰ ਬਿਲਾਸਪੁਰ ਦੀ ਕਹਾਣੀ
ਦੁੱਖਾਂ ਭਰੀ ਕਹਾਣੀ
ਜੋ ਹੈ ਬਹੁਤ ਪੁਰਾਣੀ ,
ਸੁਣ ਕੇ ” ਧਰਮਾਣੀ ” ਮੇਰੀਆਂ ਅੱਖਾਂ ਵਿੱਚ
ਆ ਗਿਆ ਪਾਣੀ
ਸੱਚੀਂ ! ਆ ਗਿਆ ਪਾਣੀ ,
” ਧਰਮਾਣੀ ” ਅੱਖਾਂ ‘ਚ ਆ ਗਿਆ ਪਾਣੀ
# ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
ਸਾਹਿਤ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ , ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ , ਜੁਆਇੰਟ ਸੈਕਟਰੀ ਅਲਾਇੰਸ ਕਲੱਬ ਇੰਟਰਨੈਸ਼ਨਲ , ਸੈਕਟਰੀ ਐਜ਼ੂਕੇਸ਼ਨ ਸੈਲ ਪੰਜਾਬ ਕੁਰੱਪਸ਼ਨ ਐਂਡ ਕਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ / ਟਰੱਸਟ ਇੰਡੀਆ
(M) : 0091 9478561356