ਟੋਰਾਂਟੋ ਵਿਖੇ ਮਹਿਫ਼ਲ ਮੀਡੀਆ ਵੱਲੋਂ ਕਰਵਾਏ ਗਏ ਵਰਲਡਵਾਈਡ ਮਿਸ/ਮਿਸਿਜ਼ ਪੰਜਾਬਣ ਤੇ ਬੇਬੇ/ਬਾਪੂ ਨੰਬਰ 1 ਮੁਕਾਬਲਿਆਂ ਦੇ ਗ੍ਰੈਂਡ ਫਿਨਾਲੇ ‘ਚ ਨਿਊਜ਼ੀਲੈਂਡ ਦੇ ਵਿਰਸਾ ਕਲੱਬ ਅਤੇ ਪੰਜਾਬੀ ਹੈਰੀਟੇਜ਼ਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ

ਕੈਨੇਡਾ (ਟੋਰਾਂਟੋ) ਵਿਖੇ ਮਹਿਫ਼ਲ ਮੀਡੀਆ ਵੱਲੋਂ ਕਰਵਾਏ ਗਏ ਵਰਲਡਵਾਈਡ ਮਿਸ/ਮਿਸਿਜ਼ ਪੰਜਾਬਣ ਤੇ ਬੇਬੇ/ਬਾਪੂ ਨੰਬਰ 1 ਮੁਕਾਬਲਿਆਂ ਦੇ ਗ੍ਰੈਂਡ ਫਿਨਾਲੇ 'ਚ ਨਿਊਜ਼ੀਲੈਂਡ ਦੇ ਵਿਰਸਾ ਕਲੱਬ ਅਤੇ ਪੰਜਾਬੀ ਹੈਰੀਟੇਜ਼ਰਸ ਦੀ ਜੇਤੂ ਮੁਕਾਬਲੇਬਾਜ਼

ਕੈਨੇਡਾ (ਟੋਰਾਂਟੋ), 22 ਜੂਨ (ਕੂਕ ਪੰਜਾਬੀ ਸਮਾਚਾਰ) – ਇੱਥੇ ਮਹਿਫ਼ਲ ਮੀਡੀਆ ਵੱਲੋਂ ਕਰਵਾਏ ਗਏ ਵਰਲਡਵਾਈਡ ਮਿਸ/ਮਿਸਿਜ਼ ਪੰਜਾਬਣ ਤੇ ਬੇਬੇ/ਬਾਪੂ ਨੰਬਰ 1 ਮੁਕਾਬਲਿਆਂ ਦੇ ਗ੍ਰੈਂਡ ਫਿਨਾਲੇ ‘ਚ ਨਿਊਜ਼ੀਲੈਂਡ ਤੋਂ ਹਰਜੀਤ ਕੌਰ ਤੇ ਪਰਮਵੀਰ ਗਿੱਲ ਦੀ ਅਗਵਾਈ ਵਿੱਚ ਵਿਰਸਾ ਕਲੱਬ ਅਤੇ ਪੰਜਾਬੀ ਹੈਰੀਟੇਜ਼ਰਸ ਦੇ ਮੁਕਾਬਲੇਬਾਜ਼ਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। ਹਰਜੀਤ ਕੌਰ ਨੇ ਇਨ੍ਹਾਂ ਇਨਾਮਾਂ ਦੀ ਖ਼ਬਰ ਵੱਟਐਪ ਰਹੀ ਸਾਂਝੀ ਕਰਦੇ ਹੋਏ ਦਿੱਤੀ।
ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਨਿਊਜ਼ੀਲੈਂਡ ਤੋਂ ਇਨਾਮ ਜਿੱਤਣ ਵਾਲਿਆਂ ਦਾ ਵੇਰਵਾ ਹੇਠ ਦਿੱਤਾ ਗਿਆ ਹੈ:-
1. ਵਰਲਡਵਾਈਡ ਮਿਸ/ਮਿਸਿਜ਼ ਪੰਜਾਬਣ (18 ਤੋ 35 ਸਾਲ ਉਮਰ ਵਰਗ) – ਪਹਿਲਾ ਸਥਾਨ ‘ਤੇ ਨਿਊਜ਼ੀਲੈਂਡ ਦੀ ਹਰਜੋਤ ਕੌਰ ਢੀਂਡਸਾ ਰਹੀ
2. ਵਰਲਡਵਾਈਡ ਮਿਸ/ਮਿਸਿਜ਼ ਪੰਜਾਬਣ (36 ਤੋ 55 ਸਾਲ ਉਮਰ ਵਰਗ) – ਪਹਿਲਾ ਸਥਾਨ ‘ਤੇ ਨਿਊਜ਼ੀਲੈਂਡ ਦੀ ਅਸ਼ਤੀ ਚੌਹਾਨ ਰਹੀ
3. ਬਾਪੂ ਨੰਬਰ 1 – ਪਹਿਲਾ ਸਥਾਨ ‘ਤੇ ਨਿਊਜ਼ੀਲੈਂਡ ਦੇ ਬਲਦੇਵ ਸਿੰਘ ਅਹੀਰ ਰਹੇ
4. ਬੇਬੇ ਨੰਬਰ 1 – ਦੂਸਰਾ ਸਥਾਨ ‘ਤੇ ਨਿਊਜ਼ੀਲੈਂਡ ਦੀ ਅੰਮ੍ਰਿਤ ਸਿੱਧੂ ਰਹੀ