
ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਵੱਲੋਂ ਦਿੱਤਾ ਸਿਰੋਪਾਉ
ਅੰਮ੍ਰਿਤਸਰ, 24 ਜੂਨ – 93 ਸਾਲ ਦੀ ਲੰਮੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ, ਗੁਰੂ ਨਾਨਕ ਵਾੜਾ, ਰਣਜੀਤਪੁਰਾ ਅੰਮ੍ਰਿਤਸਰ ਦੇ ਵਸਨੀਕ ਅਤੇ ਸੰਸਾਰ ਪ੍ਰਸਿੱਧ ਵਿਦਿਆਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 1951 ਤੋਂ 1992 ਤਕ 41 ਸਾਲ ਦਾ ਬਹੁਤ ਲੰਮਾ ਸਮਾਂ ਕਮਿਸਟਰੀ ਵਿਭਾਗ ਵਿਚ ਲੈਬ: ਅਟੈਂਡੈਂਟ ਦੀ ਸਰਵਿਸ ਵਿਚੋਂ ਰਿਟਾਇਰ ਹੋਏ ਪ੍ਰੀਤਮ ਸਿੰਘ ਦੀ ਅੰਤਿਮ ਅਰਦਾਸ 23 ਜੂਨ 2025 ਨੂੰ ਗੁ: ਪਾਤਸ਼ਾਹੀ ਛੇਵੀਂ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਹੋਈ ਸੰਨ 1992 ਤੋਂ 2007 ਤਕ ਆਪ ਜੀ ਗੁਰੂ ਕੀ ਬੇਰ ਸੀ: ਸੈ: ਸਕੂਲ ਅੰਮ੍ਰਿਤਸਰ ਵਿਖੇ ਲੈਬ: ਇੰਚਾਰਜ ਵੀ ਰਹੇ।
ਆਪ ਜੀ ਦੇ ਬੇਟੇ ਦਲਜੀਤ ਸਿੰਘ (ਹੈਡ ਆਫ ਫਿਜ਼ੀਕਲ ਐਜੂਕੇਸ਼ਨ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ) ਅਤੇ ਸਤਪਾਲ ਸਿੰਘ (ਸਾਬਕਾ ਡੀਐਸਓ) ਵੱਲੋਂ ਘਰ ਵਿੱਚ ਰੱਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁ: ਛੇਵੀਂ ਪਾਤਸ਼ਾਹੀ ਰਣਜੀਤ ਐਵੇਨਿਊ ਵਿਖੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਵਾਇਆ ਗਿਆ। ਅੰਤਿਮ ਅਰਦਾਸ ਵਿੱਚ ਰਿਸ਼ਤੇਦਾਰਾਂ ਤੋਂ ਛੁੱਟ ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਵੱਖ ਵੱਖ ਵਿਦਿਅਕ ਅਦਾਰਿਆਂ ਅਤੇ ਸਮਾਜ ਦੀਆਂ ਨਾਮਵਰ ਸਖਸ਼ੀਅਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੁਲੀਅਤ ਕੀਤੀ ਗਈ ਜਿਨ੍ਹਾਂ ਵਿਚ ਡਾ. ਮਹਿਲ ਸਿੰਘ (ਵੀਸੀ ਖਾਲਸਾ ਯੂਨੀਵਰਸਟੀ ਅੰਮ੍ਰਿਤਸਰ) ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਉਚ ਅਧਿਕਾਰੀਆਂ ‘ਚੋ ਡਾ. ਆਤਮ ਸਿੰਘ ਰੰਧਾਵਾ (ਪ੍ਰਿੰਸੀਪਲ), ਡਾ. ਦਵਿੰਦਰ ਸਿੰਘ (ਰਜਿਸਟਰਾਰ), ਡਾ. ਤਮਿੰਦਰ ਸਿੰਘ (ਡੀਨ), ਪ੍ਰੋ: ਭੁਪਿੰਦਰ ਸਿੰਘ ਜੌਲੀ, ਪ੍ਰੋ: ਸਤਨਾਮ ਸਿੰਘ, ਤੋਂ ਇਲਾਵਾ ਡਾ. ਗੁਰਦੇਵ ਸਿੰਘ (ਪ੍ਰਿੰਸੀਪਲ ਖਾਲਸਾ ਕਾਲਜ ਚਵਿੰਡਾ ਦੇਵੀ), ਡਾ. ਬ੍ਰਿਜ ਭੂਸ਼ਨ ਯਾਦਵ (ਜ਼ਿਲ੍ਹਾ ਪ੍ਰਧਾਨ ਟੀਚਰ ਯੂਨੀਅਨ), ਡਾ. ਹੀਰਾ ਸਿੰਘ (ਸੈਕਟਰੀ ਜ਼ਿਲ੍ਹਾ ਟੀਚਰ ਯੂਨੀਅਨ), ਹਰਕੀਰਤ ਸਿੰਘ ਸੰਧੂ (ਡੀਪੀਈ ਖਾਲਸਾ ਕਾਲਜ ਸੀ: ਸੈ: ਸਕੂਲ ਅੰਮ੍ਰਿਤਸਰ), ਪਸ਼ੌਰਾ ਸਿੰਘ ਧਾਲੀਵਾਲ (ਸਾਬਕਾ ਸਪੋਰਟਸ ਅਫਸਰ ਜੀਐਨਡੀਯੂ), ਸੁਰਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਪੋਰਟਸ ਵਿਭਾਗ), ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸੰਮੀ, ਸੁਖਵਿੰਦਰ ਸਿੰਘ (ਰਿਟਾ: ਡੀਪੀਈ), ਸ੍ਰੀ ਬਿਆਲਾ ਕੋਚ, ਡਾ.ਅਮਨਦੀਪ ਸਿੰਘ (ਮੁੱਖੀ ਫਿਜ਼ੀਕਲ ਐਜੂਕੇਸ਼ਨ ਵਿਭਾਗ, ਜੀਐਨਡੀਯੂ) ਆਦਿ ਪ੍ਰਮੁੱਖ ਸਨ।
ਬਾਬਾ ਬੁੱਢਾ ਸਾਹਿਬ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ) ਵੱਲੋਂ ਦਲਜੀਤ ਸਿੰਘ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਦਿੱਤਾ ਗਿਆ। ਯਾਦ ਰਹੇ ਕਿ ਸਵ: ਪ੍ਰੀਤਮ ਸਿੰਘ ਸਿੰਘ ਬਹੁਤ ਹੀ ਮਿਲਣਸਾਰ ਅਤੇ ਮਿਠਬੋਲੜੇ ਸੁਭਾਅ ਦੇ ਮਾਲਕ ਸਨ। ਆਪ ਦੇ ਬੇਟੇ ਦਲਜੀਤ ਸਿੰਘ, ਸਤਪਾਲ ਸਿੰਘ ਅਤੇ ਦੋ ਬੇਟੀਆਂ ਪਰਮਜੀਤ ਕੌਰ ਤੇ ਸ਼ਰਨਜੀਤ ਕੌਰ ਹਨ।







