ਸੈਕਰਾਮੈਂਟੋ,ਕੈਲੀਫੋਰਨੀਆ, 5 ਸਤੰਬਰ (ਹੁਸਨ ਲੜੋਆ ਬੰਗਾ) – ਸੰਘਾਈ ਸਹਿਯੋਗ ਸੰਗਠਨ ਦੇ ਚੀਨ ਦੇ ਸ਼ਹਿਰ ਟਿਆਨਜਿਨ ਵਿੱਚ ਹੋਏ ਸਿਖਰ ਸੰਮੇਲਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਵਿਚਾਲੇ ਆਪਸੀ ਦੋਸਤੀ ਦੀਆਂ ਤਸਵੀਰਾਂ ਵਿਸ਼ਵ ਪੱਧਰ ‘ਤੇ ਵਾਇਰਲ ਹੋਈਆਂ ਹਨ। ਅਮਰੀਕੀ ਮੀਡੀਆ ਨੇ ਇਨਾਂ ਤਸਵੀਰਾਂ ਬਾਰੇ ਕਿਹਾ ਹੈ ਕਿ ਅਮਰੀਕੀ ਚੌਧਰ ਵਿਰੁੱਧ ਤਿਕੜੀ ਦਾ ਇਹ ਪ੍ਰਦਰਸ਼ਨ ਗਿਣਮਿਥਕੇ ਕੀਤਾ ਗਿਆ ਹੈ ਤੇ ਇਸ ਵਾਸਤੇ ਅਮਰੀਕੀ ਰਾਸ਼ਟਰਪਤੀ ਦੀਆਂ ਹਮਲਾਵਰ ਵਪਾਰਕ ਨੀਤੀਆਂ ਜਿੰਮੇਵਾਰ ਹਨ। ਦੀ ਨਿਊਯਾਰਕ ਵਰਗੀ ਪ੍ਰਮੁੱਖ ਅਖਬਾਰ ਨੇ ਕਿਹਾ ਹੈ ਕਿ 3 ਆਗੂਆਂ ਦੇ ਮੁਸਕਰਾਉਂਦੇ ਚੇਹਰੇ ਯੂ ਐਸ ਦੀ ਗਲੋਬਲ ਲੀਡਰਸ਼ਿੱਪ ਦਾ ਬਦਲ ਪੇਸ਼ ਕਰ ਰਹੇ ਹਨ। ਅਖਬਾਰ ਨੇ ਆਖਰੀ ਮਿੰਟਾਂ ਵਿੱਚ ਪੂਤਿਨ ਦੀ ਲਿਮੋਜ਼ਿਨ ਗੱਡੀ ਵਿੱਚ ਮੋਦੀ ਦੀ ਰੂਸ ਨਾਲ ਨੇੜਤਾ ਦਾ ਵੀ ਹਵਾਲਾ ਦਿੱਤਾ ਹੈ। ਸੀ ਐਨ ਐਨ, ਫੌਕਸ ਨਿਊਜ਼ ਤੇ ਹੋਰ ਮੀਡੀਆ ਨੇ ਵੀ ਭਾਰਤ, ਰੂਸ ਤੇ ਚੀਨ ਵਿਚਾਲੇ ਵਧ ਰਹੇ ਸਹਿਯੋਗ ਲਈ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।
Home Page ਭਾਰਤ ਨੂੰ ਰੂਸ-ਚੀਨ ਬਲਾਕ ਵਿੱਚ ਧੱਕਣ ਲਈ ਟਰੰਪ ਜਿੰਮੇਵਾਰ-ਅਮਰੀਕੀ ਮੀਡੀਆ







