ਆਕਲੈਂਡ, 28 ਸਤੰਬਰ – ਇੱਥੇ ਸਥਿਤ ਭਾਰਤੀ ਕੌਂਸਲੇਟ ਜਨਰਲ (ਆਕਲੈਂਡ) ਵੱਲੋਂ ਭਾਰਤ ਸਰਕਾਰ ਦੀ ‘ਵਿਕਸਿਤ ਭਾਰਤ’ ਮੁਹਿੰਮ ਤਹਿਤ 1 ਅਕਤੂਬਰ 2026 ਨੂੰ ਸ਼ਾਮ 5 ਵਜੇ ਆਕਲੈਂਡ ਵਿਖੇ ‘ਵਿਕਸਿਤ ਭਾਰਤ ਦੌੜ-2026’ ਦਾ ਆਯੋਜਨ ਕਰ ਰਿਹਾ ਹੈ।
ਇਸ ਸਬੰਧੀ ਭਾਰਤੀ ਕੌਂਸਲੇਟ ਜਨਰਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਦੌੜ ਸਾਲ 2047 ਤੱਕ ਭਾਰਤ ਨੂੰ ‘ਵਿਕਸਿਤ’ ਬਣਾਉਣ ਦੇ ਸੰਕਲਪ ਦੇ ਨਾਲ-ਨਾਲ ਤੰਦਰੁਸਤੀ, ਭਾਈਚਾਰਕ ਭਾਵਨਾ, ਏਕਤਾ ਅਤੇ ਸੇਵਾ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੌੜ ਵਿੱਚ ਭਾਗ ਲੈਣ ਵਾਲਿਆਂ ਨੂੰ ‘ਵਿਕਸਿਤ ਭਾਰਤ ਦੌੜ’ ਵਾਲੀਆਂ ਟੀ-ਸ਼ਰਟਾਂ ਵੰਡੀਆਂ ਜਾਣਗੀਆਂ ਅਤੇ ਸਿਹਤਮੰਦ ਖਾਣ-ਪੀਣ (ਰਿਫਰੈਸ਼ਮੈਂਟ) ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਭਾਰਤੀ ਕੌਂਸਲੇਟ ਜਨਰਲ ਵੱਲੋਂ ਸਾਰਿਆਂ ਨੂੰ ਇਸ ਦੌੜ ਵਿੱਚ ਵੱਧ-ਛੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
Home Page 1 ਅਕਤੂਬਰ ਨੂੰ ਆਕਲੈਂਡ ‘ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ‘ਵਿਕਸਿਤ ਭਾਰਤ ਦੌੜਾ-2026’...







