ਆਕਲੈਂਡ, 18 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੇ ਵਿੱਚ ਇਸ ਸਾਲ 7ਵਾਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ 9 ਨਵੰਬਰ ਤੋਂ 15 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 23 ਅਕਤੂਬਰ ਤੋਂ (ਹਾਈ ਕਮਿਸ਼ਨ ਵੈਲਿੰਗਟਨ) ਤੋਂ ਸਮਾਗਮ ਸ਼ੁਰੂ ਹੋ ਰਹੇ ਹਨ। ਇਸੇ ਲੜੀ ਤਹਿਤ ‘ਪੰਜਾਬ ਦਿਵਸ’ 2026 ਦਾ ਮੁੱਖ ਸਮਾਗਮ 15 ਨਵੰਬਰ ਦਿਨ ਐਤਵਾਰ ਨੂੰ ਮੈਨੂਕਾਓ ਸਕੁਏਅਰ ਵਿਖੇ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਇਸ ਵੱਡੇ ਸਭਿਆਚਾਰਕ ਮੇਲੇ ਪੰਜਾਬੀ ਦੇ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਗੀਤਕਾਰ ਅਤੇ ਅੰਤਰਰਾਸ਼ਟਰੀ ਗਾਇਕ ਦੇਬੀ ਮਖ਼ਸੂਸਪੁਰੀ ਖੁੱਲ੍ਹੇ ਅਖਾੜੇ ਰਾਹੀ ਪੰਜਾਬੀ ਗੀਤ-ਸੰਗੀਤ ਦੇ ਨਾਲ ਰੌਣਕ ਲਾਉਣਗੇ।
ਇਸ ਮੇਲੇ ਵਿੱਚ ਭੰਗੜਾ, ਗਿੱਧਾ, ਗੱਤਕਾ, ਦਸਤਾਰ ਵਰਕਸ਼ਾਪ, ਪੰਜਾਬੀ ਵਿਰਸਾ ਪ੍ਰਦਰਸ਼ਨੀ, ਫ਼ੈਸ਼ਨ ਸ਼ੋਅ ਅਤੇ ਲਾਈਵ ਮਿਊਜ਼ਿਕ ਵਰਗੇ ਕਈ ਰੰਗਾਰੰਗ ਪ੍ਰੋਗਰਾਮ ਹੋਣਗੇ। ਇਸ ਵਿਸ਼ਾਲ ਮੇਲੇ ਵਿੱਚ ਸਭ ਲਈ ਦਾਖਲਾ ਅਤੇ ਗੱਡੀਆਂ ਦੀ ਪਾਰਕਿੰਗ ਮੁਫ਼ਤ ਰੱਖੀ ਗਈ ਹੈ।
‘ਪੰਜਾਬੀ ਦਿਵਸ’ ਸੰਬੰਧੀ ਅੱਜ ਪਾਪਾਕੁਰਾ ਸਥਿਤ ਸਵਾਦ ਅੰਮ੍ਰਿਤਸਰੀ ਵਿਖੇ ਆਯੋਜਿਤ ਸਮਾਰੋਹ ਵਿੱਚ ਵੱਖ-ਵੱਖ ਟੀਮਾਂ ਦੇ ਨੁਮਾਇੰਦਿਆਂ ਨੇ ਪੰਜਾਬੀ ਮਾਂ ਬੋਲੀ ਦੇ ਫ਼ਨਕਾਰ ਦੇਬੀ ਮਖ਼ਸੂਸਪੁਰੀ ਦੇ ਹੋਣ ਵਾਲੇ ਪ੍ਰੋਗਰਾਮ ਦਾ ਰਸਮੀ ਤੌਰ ‘ਤੇ ਪੋਸਟਰ ਜਾਰੀ ਕਰਨ ਦੇ ਨਾਲ-ਨਾਲ ਸਮਾਗਮ ਦਾ ਵੇਰਵਾ ਸਾਂਝਾ ਕੀਤਾ। ਇਹ ਸਮਾਗਮ ਨਾਦ ਚੈਰੀਟੇਬਲ ਟਰੱਸਟ, ਰੇਡੀਓ ਸਪਾਈਸ ਅਤੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਨਾਦ ਚੈਰੀਟੇਬਲ ਟਰੱਸਟ ਅਤੇ ਰੇਡੀਓ ਸਪਾਈਸ ਵੱਲੋਂ ਆਏ ਹੋਏ ਸਾਰੇ ਸੱਜਣਾਂ ਅਤੇ ਨੁਮਾਇੰਦਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਪੰਜਾਬੀ ਭਾਸ਼ਾ, ਵਿਰਸੇ, ਸੰਗੀਤ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ‘ਪੰਜਾਬ ਦਿਵਸ 2026’ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
Home Page ‘ਪੰਜਾਬ ਦਿਵਸ 2026’ ਦਾ ਰਸਮੀ ਆਗਾਜ਼, ਮੈਨੂਕਾਓ ਸਕੁਏਅਰ ਵਿਖੇ ਹੋਣ ਵਾਲੇ ਪੰਜਾਬੀ...







