The Sikh Heritage Beyond Borders – ਸਿੱਖ ਵਿਰਾਸਤ ਜੋ ਸਰਹੱਦ ਦੇ ਉਸ ਪਾਰ ਰਹਿ ਗਈ – ਡਾ. ਪੰਨੂ

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿੱਚ ਈਸਟ ਇੰਡੀਆ ਕੰਪਨੀ ਨੇ ਖਾਲਸਾ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਪਰ 1947 ਵਿੱਚ ਜਦੋਂ ਭਾਰਤ ਨੂੰ ਅਜ਼ਾਦੀ ਪ੍ਰਾਪਤ ਹੋਈ ਉਸ ਵੇਲੇ ਅੰਗਰੇਜ਼ ਸਿੱਖ ਰਾਜ ਦੀ ਦੋ ਹਿੱਸਿਆਂ ਵਿੱਚ ਵੰਡ ਕਰਕੇ ਵਾਪਸ ਬਰਤਾਨੀਆ ਚਲੇ ਗਏ। ਪੰਜਾਬ ਦੀ ਇਸ ਵੰਡ ਸਮੇਂ ਸਿੱਖਾਂ ਦੀ ਬਹੁਮੁੱਲੀ ਵਿਰਾਸਤ ਅਤੇ ਸੈਂਕੜੇ ਇਤਿਹਾਸਕ ਧਾਰਮਿਕ ਅਸਥਾਨ ਸਰਹੱਦ ਦੇ ਉਸ ਪਾਰ ਹੀ ਰਹਿ ਗਏ ਜਿਸ ਨੂੰ ‘ਪਾਕਿਸਤਾਨ’ ਦਾ ਨਾਮ ਦਿੱਤਾ ਗਿਆ।
ਅੱਜ ਦੇ ਬਦਲੇ ਹਾਲਾਤ ਵਿੱਚ ਇਨ੍ਹਾਂ ਅਸਥਾਨਾਂ ਨੇ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਇਨ੍ਹਾਂ ਦੀ ਮੌਜੂਦਾ ਹਾਲਤ ਨੂੰ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਅਮਰੀਕਾ ਵਿੱਚ ਰਹਿ ਰਹੇ ਡਾਕਟਰ ਦਲਵੀਰ ਸਿੰਘ ਪੰਨੂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪਾਕਿਸਤਾਨ ਵਿਚਲੇ 84 ਪ੍ਰਮੁੱਖ ਗੁਰਧਾਮਾਂ ਨੂੰ ਆਪਣੀ ਕਿਤਾਬ “ਠਹe ਸ਼ਕਿਹ “The Sikh Heritage Beyond Borders” ਵਿੱਚ ਕਲਮਬੰਦ ਕਰਕੇ ਸਿੱਖ ਸੰਗਤਾਂ ਲਈ ਤਿਆਰ ਕੀਤਾ ਹੈ।
ਇਸ ਵੱਡੇ ਆਕਾਰ ਦੀ ਕਿਤਾਬ ਦਾ ਇਕ ਬਹੁਤ ਚੰਗਾ ਪਹਿਲੂ ਇਹ ਹੈ ਕਿ ਡਾਕਟਰ ਪੰਨੂ ਨੇ ਪਾਕਿਸਤਾਨ ਦੇ ਸਥਾਨਿਕ ਲੋਕਾਂ ਦੀ ਮਦਦ ਨਾਲ ਹਰ ਗੁਰਧਾਮ ਦਾ ਖੋਜਪੂਰਨ ਇਤਿਹਾਸ ਦਿੱਤਾ ਹੈ ਜੋ ਕਿ ਇਸ ਕਿਤਾਬ ਦਾ ਇਕ ਮਹੱਤਵਪੂਰਨ ਪੱਖ ਹੈ। ਗੁਰਧਾਮਾਂ ਦੇ ਇਤਿਹਾਸ ਤੋਂ ਇਲਾਵਾ ਇਸ ਕਿਤਾਬ ਵਿੱਚ ਇਨ੍ਹਾਂ ਗੁਰਧਾਮਾਂ ਦੀ ਮੌਜੂਦਾ ਹਾਲਤ ਫ਼ੋਟੋਆਂ ਰਾਹੀਂ ਦੱਸੀ ਗਈ ਹੈ। ਇਹ ਕਿਤਾਬ ਸਾਡੇ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ।  
ਬਿਕਰਮ ਸਿੰਘ ਮਝੈਲ
ਮੋਬਾਇਲ : +64 210 289 4649
E-mail : singh.siwach@yahoo.co.nz