21 ਮਾਰਚ ਨੂੰ ‘ਵਰਲਡ ਕਾਉਂਸਲ ਔਫ ਸਿੱਖ ਅਫੇਅਰਜ਼’ ਵੱਲੋਂ ਕਰਵਾਇਆ ਜਾਣ ਵਾਲਾ ਸੈਮੀਨਾਰ ਮੁਅੱਤਲ

ਪਾਪਾਟੋਏਟੋਏ, 16 ਮਾਰਚ – ‘ਵਰਲਡ ਕਾਉਂਸਲ ਔਫ ਸਿੱਖ ਅਫੇਅਰਜ਼’ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 21 ਮਾਰਚ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਣ ਵਾਲਾ ਸੈਮੀਨਾਰ ਕੋਰੋਨਾ ਵਾਇਰਸ ਕਰਕੇ ਹਾਲ ਦੀ ਘੜੀ ਮੁਅੱਤਲ ਕਰ ਦਿੱਤਾ ਗਿਆ ਹੈ। ਵਰਲਡ ਕਾਉਂਸਲ ਔਫ ਸਿੱਖ ਅਫੇਅਰਜ਼ ਦੇ ਪ੍ਰਬੰਧਕਾਂ ਨੇ 14 ਮਾਰਚ ਨੂੰ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਹਾਲਾਤ ਠੀਕ ਹੋਣ ਉੱਤੇ ਸੈਮੀਨਾਰ ਕਰਵਾਉਣ ਬਾਰੇ ਸੂਚਿਤ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਸੈਮੀਨਾਰ ਮੁਅੱਤਲ ਕੀਤੇ ਜਾਣ ਸੰਬੰਧੀ ਹੋਰ ਵਧੇਰੀ ਜਾਣਕਾਰੀ ਹੇਠ ਲਿਖੀ ਈਮੇਲ : wcsa.nz@outlook.com ਜਾਂ ਰਾਣਾ ਜੱਜ ਨਾਲ 027 274 6401 ਤੇ ਤੇਜਵੀਰ ਸਿੰਘ ਨਾਲ 021 124 4213 ਫ਼ੋਨ ਨੰਬਰ ਉੱਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।