ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਰਚਾਇਆ

ਬਾਲੀਵੁੱਡ, 10 ਦਸੰਬਰ – ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਨੇ 9 ਦਸੰਬਰ ਦਿਨ ਵੀਰਵਾਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਸਥਿਤ ਹੋਟਲ ਸਿਕਸ ਸੇਂਸ ਫੋਰਟ ਵਿੱਚ ਵਿਆਹ ਰਚਾਇਆ ਹੈ। ਇਸ ਨਵੇਂ ਬਾਲੀਵੁੱਡ ਕਪਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਵਾਰ ਦੇ ਮੈਂਬਰਾਂ ਅਤੇ ਕਰੀਬੀ ਲੋਕਾਂ ਦੀ ਹਾਜ਼ਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਕੀ ਦੀ ਵਿਆਹ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਦੋਵੇਂ ਰਜਵਾੜੇ ਸਟਾਈਲ ਵਿੱਚ ਬਣੇ ਪੰਡਾਲ ਵਿੱਚ ਖੜੇ ਹਨ ਅਤੇ ਸ਼ੰਖਨਾਦ ਹੋ ਰਿਹਾ ਹੈ। ਉੱਥੇ ਹੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਦੋਵੇਂ ਪਾਸੇ ਝੰਡੇ ਲਹਿਰਾਏ ਜਾ ਰਹੇ ਹਨ। ਇਸ ਦੇ ਨਾਲ ਹੀ ਖ਼ੂਬ ਆਤਿਸ਼ਬਾਜ਼ੀ ਵੀ ਹੋ ਰਹੀ ਹੈ।
ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਆਪਣੀ ਦੁਲਹਨਿਆ ਕੈਟਰੀਨਾ ਕੈਫ ਨੂੰ ਲੈਣ ਲਈ ਵਿੰਟੇਜ ਕਾਰ ਰਾਹੀ ਬਰਾਤ ਲਈ ਨਿਕਲੇ ਸਨ। ਵਿਆਹ ਦੇ ਦੌਰਾਨ ਵਿੱਕੀ ਕੌਸ਼ਲ ਨੇ ਗੁਲਾਬੀ ਕੱਲਰ ਦੀ ਸ਼ੇਰਵਾਨੀ ਪਹਿਨੀ ਹੋਈ ਸੀ। ਉੱਥੇ ਹੀ ਕੈਟਰੀਨਾ ਕੈਫ ਨੇ ਵੀ ਗੁਲਾਬੀ ਕੱਲਰ ਦਾ ਘੱਗਰਾ ਪਾਇਆ ਹੋਇਆ ਸੀ।