ਅਦਾਕਾਰ ਸਿਧਾਰਥ ਮਲਹੋਤਰਾ ਤੇ ਅਦਾਕਾਰਾ ਕਿਆਰਾ ਅਡਵਾਨੀ ਵਿਆਹ ਦੇ ਬੰਧਨ ‘ਚ ਬੱਝੇ

ਜੈਸਲਮੇਰ, 7 ਫਰਵਰੀ – ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਤੇ ਅਦਾਕਾਰਾ ਕਿਆਰਾ ਅਡਵਾਨੀ ਦਾ ਮੰਗਲਵਾਰ ਨੂੰ ਇੱਥੇ ਵਿਆਹ ਹੋ ਗਿਆ ਹੈ। ਵਿਆਹ ਦੀਆਂ ਰਸਮਾਂ ਇੱਥੋਂ ਦੇ ਸੂਰਿਆਗੜ੍ਹ ਪੈਲੇਸ ‘ਚ ਹੋਈਆਂ। ਇਸ ਵਿਆਹ ਮੌਕੇ ਸਿਧਾਰਥ ਤੇ ਕਿਆਰਾ ਦੇ ਆਪਣੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਦੇ ਇਲਾਵਾ ਇੰਡਸਟ੍ਰੀ ਤੋਂ ਕਈ ਨੇੜਲੇ ਅਤੇ ਮਿੱਤਰ ਸ਼ਾਮਿਲ ਹੋਏ।
ਵਿਆਹ ‘ਚ ਕਰਨ ਜੌਹਰ, ਮਨੀਸ਼ ਮਲਹੋਤਰਾ, ਈਸ਼ਾ ਅੰਬਾਨੀ, ਜੂਹੀ ਚਾਵਲਾ, ਸ਼ਾਹਿਦ ਕਪੂਰ-ਮੀਰਾ ਰਾਜਪੂਤ ਵਰਗੇ ਕਈ ਮਹਿਮਾਨ ਸ਼ਾਮਿਲ ਹੋਏ ਅਤੇ ਮਹਿਮਾਨਾਂ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ।