ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਦਾ ਦੇਹਾਂਤ

ਨਿਊਯਾਰਕ, 15 ਜੁਲਾਈ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦੀ ਨਿਊਯਾਰਕ ਵਿੱਚ ਮੌਤ ਹੋ ਗਈ ਹੈ। ਸਾਬਕਾ ਚੈਕੋਸਲੋਵਾਕੀਆ ਵਿੱਚ ਕਮਿਊਨਿਸਟ ਸ਼ਾਸਨ ਦੇ ਅਧੀਨ ਵੱਡੀ ਹੋਈ, ਇਵਾਨਾ ਟਰੰਪ ਨੇ 1977 ਵਿੱਚ ਡੋਨਾਲਡ ਟਰੰਪ ਨਾਲ ਵਿਆਹ ਕੀਤਾ। ਸਾਲ 1992 ‘ਚ ਉਨ੍ਹਾਂ ਦਾ ਤਲਾਕ ਹੋ ਗਿਆ।
ਡੋਨਾਲਡ ਟਰੰਪ ਨੇ ਆਪਣੀ ਸਾਬਕਾ ਪਤਨੀ ਦੀ ਮੌਤ ਦੀ ਖ਼ਬਰ ਦਿੰਦੇ ਹੋਏ ਲਿਖਿਆ- ‘ਇਵਾਨਾ ਟਰੰਪ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਬਹੁਤ ਦੁਖੀ ਹਾਂ ਕਿ ਨਿਊਯਾਰਕ ਸਿਟੀ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਹ ਇੱਕ ਸ਼ਾਨਦਾਰ ਅਤੇ ਸੁੰਦਰ ਔਰਤ ਸੀ ਜਿਸ ਨੇ ਇੱਕ ਪ੍ਰੇਰਣਾਦਾਇਕ ਜੀਵਨ ਜੀਇਆ। ਉਸ ਨੂੰ ਇਵਾਨਾ ਟਰੰਪ ਦੇ ਤਿੰਨ ਬੱਚਿਆਂ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ ‘ਤੇ ਮਾਣ ਸੀ। ਸਾਨੂੰ ਇਵਾਨਾ ਟਰੰਪ ‘ਤੇ ਵੀ ਮਾਣ ਹੈ। ਰੈਸਟ ਇੰਨ ਪੀਸ ਇਵਾਨਾ’।