ਆਈਪੀਐਲ 2023: ਚੇਨਈ ਸੁਪਰਕਿੰਗਜ ਨੇ ਗੁਜਰਾਤ ਟਾਈਟਨਜ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਖ਼ਿਤਾਬ ਜਿੱਤਿਆ

ਅਹਿਮਦਾਬਾਦ, 29 ਮਈ – ਅੱਜ ਇੱਥੇ ਆਈਪੀਐਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਗੁਜਰਾਤ ਟਾਈਟਨਜ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਆਈਪੀਐਲ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ।
ਗੁਜਰਾਤ ਟਾਈਟਨਜ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ 214/4 ਦਾ ਸਕੋਰ ਬਣਾਇਆ ਸੀ, ਪਰ ਮੀਂਹ ਕਰਕੇ ਚੇਨਈ ਦੀ ਟੀਮ ਨੂੰ ਡਕਵਰਥ ਲੁਇਸ ਫਾਰਮੂਲੇ ਤਹਿਤ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਸੀ। ਚੇਨਈ ਸੁਪਰ ਕਿੰਗਜ਼ ਦੀ ਜਿੱਤ ਨਾਲ ਗੁਜਰਾਤ ਟਾਈਟਨਜ ਦਾ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।