ਆਕਲੈਂਡ ਮੇਅਰ ਲਿਨ ਬ੍ਰਾਉਨ ਨੇ ਚੁਆਂਗ ਨਾਲ ਆਪਣੇ ਸਬੰਧ ਕਬੂਲੇ

ਆਕਲੈਂਡ – 15 ਅਕਤੂਬਰ ਨੂੰ ਆਕਲੈਂਡ ਦੇ ਦੂਜੀ ਵਾਰ ਜਿੱਤੇ 57 ਸਾਲਾ ਮੇਅਰ ਲਿਨ ਬ੍ਰਾਉਨ ਨੇ ਆਪਣੇ ਤੋਂ 25 ਸਾਲ ਦੀ ਘੱਟ ਉਮਰ ਦੀ ਇਕ ਹਾਂਗਕਾਂਗ ਮੂਲ ਦੀ 32 ਸਾਲਾ ਮਹਿਲਾ ਬੀਵਾਨ ਚੁਆਂਗ ਦੇ ਨਾਲ ਆਪਣੇ ਸਬੰਧ ਕਬੂਲ ਲਏ ਹਨ। ਟੀ. ਵੀ. 3 ‘ਤੇ ਆਉਂਦੇ ਕੈਮਬਲ ਲਾਈਵ ਪ੍ਰੋਗਰਾਮ ਵਿੱਚ ਪਹੁੰਚੇ ਮੇਅਰ ਲਿਨ ਬ੍ਰਾਉਨ ਨੇ ਕੰਫੈਸ ਕਰਨ ਦੇ ਨਾਲ ਮੰਨ ਲਿਆ ਕਿ ਉਸ ਦੇ ਦੋ ਸਾਲ ਤੋਂ ਬੀਵਾਨ ਚੁਆਂਗ ਨਾਲ ਸਬੰਧ ਹਨ। ਉਨ੍ਹਾਂ ਆਪਣੀ ਪਤਨੀ ਅਤੇ ਆਪਣੇ ਤਿੰਨ ਧੀਆਂ ਨਾਲ ਧੋਖਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਵਾਨ ਚੁਆਂਗ ਹਾਲ ਹੀ ‘ਚ 12 ਅਕਤੂਬਰ ਨੂੰ ਖ਼ਤਮ ਹੋਈਆਂ ਲੋਕਲ ਬੋਰਡ ਦੀਆਂ ਚੋਣਾਂ ਵਿੱਚ ਵੀ ਉਮੀਦਵਾਰ ਵਜੋਂ ਖੜੀ ਸੀ ਪਰ ਹਾਰ ਗਈ ਸੀ। ਇਸ ਤੋਂ ਇਲਾਵਾ ਉਹ ਏਸ਼ੀਅਨ ਵੋਮੈਨ ਦੀ ਚੇਅਰ ਅਤੇ ਐਥਨਿਕ ਪੀਪਲਜ਼ ਅਡਵਾਈਜਰੀ ਪੈਨਲ ਦੀ ਮੈਂਬਰ ਵੀ ਹੈ। ਮੇਅਰ ਲਿਨ ਬ੍ਰਾਉਨ ਨੇ ਇਸ ਮਹਿਲਾ ਨਾਲ…… ਆਪਣੇ ਪਿਛਲੇ ਅਹੁਦੇ ਦੇ ਸਮੇਂ ਸਰੀਰਕ ਸਬੰਧਾਂ ਲਈ ਆਪਣੇ ਆਫਿਸ ਅਤੇ ਕੌਂਸਲ ਦੀ ਬਿਡਿੰਗ ਦੀ ਵਰਤੋ ਵੀ ਕੀਤੀ। ਜਦੋਂ ਕਿ ਆਕਲੈਂਡ ਕੌਂਸਲ ਕੋਡ ਆਫ਼ ਕੰਨਡੈਕਟ ਅਪਡੇਟ ਅਗਸਤ 2013 ਇਹ ਕਹਿੰਦਾ ਹੈ ਕਿ ਮੈਂਬਰਾਂ ਨੂੰ ਜੋ ਵੀ ਸੁਵਿਧਾਵਾਂ ਮੁਹੱਈ ਕਰਵਾਈਆ ਜਾਂਦੀ ਹਨ ਜਿਨ੍ਹਾਂ ਵਿੱਚ ਆਫਿਸ, ਕੌਂਸਲ ਦੀ ਬਿਲਡਿੰਗ, ਰੁਪਿਆਂ ਆਦਿ ਨੂੰ ਨਿਜੀ ਵਰਤੋ ਵਿੱਚ ਨਹੀਂ ਲਿਆ ਸਕਦੇ। ਇਕ ਸਵਾਲ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਲੋਕਾਂ ਦੁਆਰਾ ਚੁਣੇ ਗਏ ਮੇਅਰ ਹਨ ਅਤੇ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੇ ਅਤੇ ਅਹੁਦੇ ਉਤੇ ਬਣੇ ਰਹਿਣਗੇ। ਉਨ੍ਹਾਂ ਲੋਕਾਂ ਤੋਂ ਮਾਫੀ ਮੰਗੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਮੇਰੇ ਸਬੰਧ ਗੱਲਤ ਨਹੀਂ ਹਨ। ਜਦੋਂ ਕਿ ਸ਼ੋਸ਼ਲ ਵੈਬਸਾਈਟਾਂ ਅਤੇ ਬਲਾਗ ਦੇ ਉੱਤੇ ਸਥਾਨਕ ਲੋਕਾਂ ਨੇ ਆਪਣਾ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਸ ਨੂੰ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।