ਆਕਲੈਂਡ ਵਿਖੇ ਭਾਰਤ ਦਾ ਆਜ਼ਾਦੀ ਦਿਹਾੜਾ ਝੰਡਾ ਲਹਿਰਾ ਕੇ ਮਨਾਇਆ ਗਿਆ

ਆਕਲੈਂਡ, 15 ਅਗਸਤ (ਕੂਕ ਪੰਜਾਬੀ ਸਮਾਚਾਰ) – ਭਾਰਤ ਦੇ ’76ਵੇਂ ਸੁਤੰਤਰਤਾ ਦਿਵਸ’ ਅਤੇ ’75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਮੌਕੇ ਅੱਜ ਆਕਲੈਂਡ ਵਿੱਚ ਆਨਰੇਰੀ ਕੌਂਸਲ ਆਫ਼ ਇੰਡੀਆ ਸ੍ਰੀ ਭਵ ਢਿੱਲੋਂ ਦੇ ਗ੍ਰਹਿ 9 ਕੋਟਿਸ ਐਵ ਓਰਾਕੀ ਵਿਖੇ ਭਾਰਤੀ ਤਰੰਗਾ ਝੰਡਾ ਫਹਿਰਾਅ ਕੇ ਮਨਾਇਆ ਗਿਆ। ਇਸ ਮੌਕੇ ਸ੍ਰੀ ਆਨਰੇਰੀ ਕੌਂਸਲ ਆਫ਼ ਇੰਡੀਆ ਸ੍ਰੀ ਭਵ ਢਿੱਲੋਂ ਨੇ ਆਏ ਸਾਰੇ ਸਜਣਾ ਦਾ ਸਵਾਗਤ ਕਰਨ ਦੇ ਨਾਲ-ਨਾਲ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਤੋਂ ਇਲਾਵਾ ਸਾਬਕਾ ਲਿਸਟ ਐਮਪੀ ਸ. ਕਵਲਜੀਤ ਸਿੰਘ ਬਖਸ਼ੀ, ਹੈਮਿਲਟਨ ਤੋਂ ਮੌਜੂਦਾ ਸੱਤਾਧਾਰੀ ਲੇਬਰ ਪਾਰਟੀ ਐਮਪੀ ਡਾ. ਗੌਰਵ ਸ਼ਰਮਾ ਅਤੇ ਹੋਰ ਸੱਜਣਾਂ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।