ਇਰਾਕ ’ਚ ਵਿਆਹ ਸਮਾਗਮ ਦੌਰਾਨ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਤੇ 150 ਜ਼ਖ਼ਮੀ

ਮੋਸੂਲ (ਇਰਾਕ), 27 ਸਤੰਬਰ – ਉੱਤਰੀ ਇਰਾਕ ਵਿੱਚ ਇੱਕ ਈਸਾਈ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 150 ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਇਹ ਘਟਨਾ ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਇਲਾਕੇ ‘ਚ ਵਾਪਰੀ। ਇਹ ਪ੍ਰਾਂਤ ਦੇਸ਼ ਦੀ ਰਾਜਧਾਨੀ ਬਗਦਾਦ ਦੇ ਉੱਤਰ ਪੱਛਮ ਵਿੱਚ 335 ਕਿਲੋਮੀਟਰ ਉੱਤਰੀ ਸ਼ਹਿਰ ਮੋਸੂਲ ਦੇ ਬਿਲਕੁਲ ਬਾਹਰ ਮੁੱਖ ਤੌਰ ‘ਤੇ ਈਸਾਈ ਖੇਤਰ ਹੈ।