ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ ‘ਚ 8 ਉਮੀਦਵਾਰ ਸ਼ਾਮਲ

ਲੰਡਨ, 12 ਜੁਲਾਈ – ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ ਵਿੱਚ 8 ਉਮੀਦਵਾਰਾਂ ਦੇ ਨਾਮ ਸਾਹਮਣੇ ਆ ਗਏ ਹਨ। ਇਹ ਜਾਣਕਾਰੀ ਇੰਚਾਰਜ ਕਮੇਟੀ ਨੇ ਅੱਜ ਸਾਂਝੀ ਕੀਤੀ। ਇਸ ਵੱਕਾਰੀ ਅਹੁਦੇ ਲਈ ਨਾਮਜ਼ਦ ਕੀਤੇ ਗਏ ਉਮੀਦਵਾਰ ਕੇਮੀ ਬੈਡਨੌਖ, ਸੁਏਲਾ ਬਰੇਵਰਮੈਨ, ਜੈਰੇਮੀ ਹੰਟ, ਪੈਨੀ ਮਰਡੌਂਟ, ਰਿਸ਼ੀ ਸੂਨਕ, ਟੌਮ ਤੁਗੇਂਡੇਟ, ਲਿਜ਼ ਟਰੱਸ ਅਤੇ ਨਦੀਮ ਜ਼ਹਾਵੀ ਸ਼ਾਮਲ ਹਨ।
ਸਾਬਕਾ ਹੋਏ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਥਾਂ ਲੈਣ ਵਾਲੇ ਦੇਸ਼ ‘ਚ ਹਾਕਮ ਧਿਰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਪਾਰਟੀ ਲੀਡਰ ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਖ਼ਬਰਾਂ ਹਨ ਕਿ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਦੌੜ ‘ਚੋਂ ਆਪਣਾ ਨਾਮ ਵਾਪਸ ਲੈਣ ਦਾ ਐਲਾਨ ਕੀਤਾ ਹੈ।