ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ‘ਚ ਥਾਂ ਬਣਾਈ

ਮਿਆਮੀ ਗਾਰਡਨਜ਼, 12 ਜੁਲਾਈ – ਇੱਥੇ ਫੁੱਟਬਾਲ ਵਰਲਡ ਕੱਪ ਦੇ ਕੁਆਟਰ-ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ‘ਚ ਥਾਂ ਬਣਾਈ।
ਇੰਗਲੈਂਡ ਲਈ ਉਸ ਦੇ ਖਿਡਾਰੀ ਜੂਡ ਬੇਲੰਿਗਹਮ ਨੇ ਦੋਵੇਂ ਗੋਲ ਕੀਤੇ ਜਦੋਂ ਕਿ ਨਾਰਵੇ ਲਈ ਐਂਡਰੀਅਸ ਸ਼ਜੇਲਡਰੂਪ ਨੇ ਗੋਲ ਕੀਤਾ। ਨਾਰਵੇ ਦੀ ਟੀਮ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ।
ਇੰਗਲੈਂਡ ਦੇ ਬੇਲੰਿਗਹਮ ਨੇ ਪਹਿਲਾ ਹਾਫ਼ ਵਿੱਚ ਬਰਾਬਰੀ ਦਾ ਗੋਲ ਕੀਤਾ ਅਤੇ ਫਿਰ ਐਕਸਟਰਾ ਟਾਈਮ ਦੇ ਤੀਜੇ ਮਿੰਟ ਵਿੱਚ ਜੇਤੂ ਗੋਲ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ 2018 ਤੋਂ ਬਾਅਦ ਪਹਿਲੀ ਵਾਰ ਫੀਫਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
1966 ਦਾ ਵਰਲਡ ਕੱਪ ਜਿੱਤਣ ਵਾਲਾ ਇੰਗਲੈਂਡ ਹੁਣ ਫਾਈਨਲ ਵਿੱਚ ਪਹੁੰਚਣ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਹੁਣ 16 ਜੁਲਾਈ ਨੰੁ ਸੈਮੀਫਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ।