ਇੰਡੀਅਨ ਐਸੋਸੀਏਸ਼ਨ ਮੈਨੂਕਾਓ ਨਿਊਜ਼ੀਲੈਂਡ (ਆਈਏਐਮਐਨਜ਼ੈੱਡ) ਦੇ ਦਫ਼ਤਰ ਵਿਖੇ ਅਰਲੀ ਵੋਟਿੰਗ ਦੀ ਸਹੂਲਤ

ਆਕਲੈਂਡ, 3 ਅਕਤੂਬਰ – ਇੰਡੀਅਨ ਐਸੋਸੀਏਸ਼ਨ ਮੈਨੂਕਾਓ ਨਿਊਜ਼ੀਲੈਂਡ (ਆਈਏਐਮਐਨਜ਼ੈੱਡ) ਦੇ ਪ੍ਰਧਾਨ ਵੀਰ ਖਾਰ ਨੇ ਈ-ਮੇਲ ਰਾਹੀ ਜਾਣਕਾਰੀ ਦਿੱਤੀ ਹੈ ਕਿ ਚੋਣ ਕਮਿਸ਼ਨ ਨੇ ਅਰਲੀ ਵੋਟਿੰਗ ਦੀ ਸਹੂਲਤ ਲਈ ਸਾਡੇ ਵਿਭਿੰਨਤਾ ਕੇਂਦਰ – 25 ਟੂਈ ਰੋਡ ਪਾਪਾਟੋਏਟੋਏ, ਆਕਲੈਂਡ ਵਿਖੇ ਇੱਕ ਵੋਟਿੰਗ ਬੂਥ ਸਥਾਪਿਤ ਕੀਤਾ ਹੈ। ਤੁਸੀਂ ਅਰਲੀ ਵੋਟਿੰਗ ਲਈ ਅਜਿਹੇ ਵੋਟਿੰਗ ਬੂਥਾਂ ‘ਤੇ ਪਹਿਲਾਂ ਹੀ ਵੋਟ ਪਾ ਸਕਦੇ ਹੋ, ਚਾਹੇ ਤੁਸੀਂ ਨਿਊਜ਼ੀਲੈਂਡ ਵਿੱਚ ਕਿੱਥੇ ਵੀ ਰਹਿੰਦੇ ਹੋ।
ਉਨ੍ਹਾਂ ਕਿਹਾ ਕਿਰਪਾ ਕਰਕੇ ਹੇਠਾਂ ਦਿੱਤੇ ਸਮੇਂ ਅਨੁਸਾਰ ਮਿਤੀ/ਸਮਾਂ ਨੋਟ ਕਰੋ:-
ਸੋਮਵਾਰ 2 ਅਕਤੂਬਰ (ਸਵੇਰੇ 9 ਤੋਂ ਸ਼ਾਮ 4 ਵਜੇ)
ਮੰਗਲਵਾਰ 3 ਅਕਤੂਬਰ ਤੋਂ ਸ਼ੁੱਕਰਵਾਰ 6 ਅਕਤੂਬਰ (ਸਵੇਰੇ 10 ਤੋਂ ਸ਼ਾਮ 4 ਵਜੇ)
ਸੋਮਵਾਰ 9 ਅਕਤੂਬਰ ਤੋਂ ਸ਼ੁੱਕਰਵਾਰ 13 ਅਕਤੂਬਰ (ਸਵੇਰੇ 10 ਤੋਂ ਸ਼ਾਮ 4 ਵਜੇ)
ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਕੇਂਦਰ ‘ਤੇ ਵੱਧ ਤੋਂ ਵੱਧ ਵੋਟਾਂ ਪਵਾਉਣਾ ਹੈ। ਕਿਰਪਾ ਕਰਕੇ ਆਪਣੀ ਵੋਟ ਪਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੋ।