ਇੰਦੌਰ ਟੈੱਸਟ: ਆਸਟਰੇਲੀਆ ਨੂੰ ਭਾਰਤ ’ਤੇ ਜਿੱਤ ਲਈ 76 ਦੌੜਾਂ ਦੀ ਲੋੜ

ਇੰਦੌਰ, 2 ਮਾਰਚ – ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖਰੀ ਕ੍ਰਿਕਟ ਟੈੱਸਟ ਦੇ ਦੂਜੇ ਦਿਨ ਦੂਜੀ ਪਾਰੀ ਵਿਚ ਭਾਰਤੀ ਟੀਮ 163 ਦੌੜਾਂ ’ਤੇ ਆਊਟ ਹੋ ਗਈ। ਇਸ ਤਰ੍ਹਾਂ ਟੀਮ ਨੂੰ ਸਿਰਫ 75 ਦੌੜਾਂ ਦੀ ਲੀਡ ਮਿਲੀ ਹੈ। ਆਸਟਰੇਲੀਆ ਲਈ ਆਫ ਸਪਿੰਨਰ ਨਾਥਨ ਲਿਓਨ ਨੇ 64 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ। ਭਾਰਤ ਲਈ ਚੇਤੇਸ਼ਵਰ ਪੁਜਾਰਾ ਨੇ 59 ਦੌੜਾਂ ਦੀ ਪਾਰੀ ਖੇਡੀ।ਆਸਟਰੇਲੀਆ ਨੇ ਇਸ ਤੋਂ ਪਹਿਲਾਂ ਭਾਰਤ ਦੀਆਂ ਪਹਿਲੀ ਪਾਰੀ ਦੇ 109 ਦੌੜਾਂ ਦੇ ਜਵਾਬ ਵਿੱਚ 197 ਦੌੜਾਂ ਬਣਾਈਆਂ ਸਨ ਤੇ 88 ਦੌੜਾਂ ਦੀ ਲੀਡ ਲਈ ਸੀ।