ਉਟਾਹੂਹੂ ਗੁਰਦੁਆਰਾ ਸਾਹਿਬ ਵਿਖੇ ਬਜ਼ੁਰਗ ਸੰਗਤਾਂ ਲਈ ਲਿਫ਼ਟ ਦਾ ਉਦਘਾਟਨ

ਆਕਲੈਂਡ, 17 ਮਈ – ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ 15 ਮਈ ਦਿਨ ਐਤਵਾਰ ਨੂੰ ਅਰਦਾਸ ਕਰਕੇ ਨਵੀਂ ਲਗਾਈ ਗਈ ਡਿਸਏਬਲ ਲਿਫ਼ਟ ਦਾ ਉਦਘਾਟਨ ਕੀਤਾ ਗਿਆ ਤੇ ਲਿਫ਼ਟ ਨੂੰ ਸੰਗਤਾਂ ਖ਼ਾਸ ਕਰਕੇ ਬਜ਼ੁਰਗਾਂ ਅਤੇ ਪੌੜੀਆਂ ਚੜ੍ਹਨ ਤੋਂ ਅਸਮਰਥ ਸ਼ਰਧਾਲੂ ਸੰਗਤਾਂ ਲਈ ਚਾਲੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸ ਡਿਸਏਬਲ ਲਿਫ਼ਟ ਨੂੰ ਤਿਆਰ ਕਰਨ ‘ਚ ਕਰੀਬ ਡੇਢ ਸਾਲ ਦਾ ਸਮਾਂ ਲੱਗਾ ਅਤੇ ਇਹ $2,75,000 ਦੇ ਬਜਟ ਨਾਲ ਤਿਆਰ ਹੋਈ ਹੈ।
ਭਾਈ ਰਣਜੀਤ ਸਿੰਘ ਨੇ ਅਰਦਾਸ ਕਰਕੇ ਲਿਫ਼ਟ ਦੀ ਆਰੰਭਤਾ ਕੀਤੀ ਅਤੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਬੰਧਕ ਅਤੇ ਸੰਗਤਾਂ ਹਾਜ਼ਰ ਸਨ।