ਉੱਘੇ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਦੇਹਾਂਤ

ਮੁੰਬਈ, 18 ਜੁਲਾਈ – ਉੱਘੇ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 82 ਵਰ੍ਹਿਆਂ ਦੇ ਸਨ। ਵੇਰਵਿਆਂ ਮੁਤਾਬਕ, ਉਹ ਕੈਂਸਰ ਤੋਂ ਪੀੜਤ ਸਨ ਅਤੇ ਕੋਵਿਡ ਕਾਰਨ ਵੀ ਉਨ੍ਹਾਂ ਦੀ ਸਿਹਤ ਵਿਗੜੀ ਹੋਈ ਸੀ। ਉਨ੍ਹਾਂ ਦੀ ਪਤਨੀ ਮਿਤਾਲੀ ਸਿੰਘ ਨੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਨੇ ਹਿੰਦੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਭੁਪਿੰਦਰ ਸਿੰਘ ਅੰਮ੍ਰਿਤਸਰ ਦੇ ਜੰਮਪਲ ਸਨ। ਉਨ੍ਹਾਂ ਮੁਹੰਮਦ ਰਫ਼ੀ, ਆਰਡੀ ਬਰਮਨ ਤੇ ਲਤਾ ਮੰਗੇਸ਼ਕਰ ਜਿਹੇ ਮਹਾਨ ਕਲਾਕਾਰਾਂ ਨਾਲ ਕੰਮ ਕੀਤਾ।