ਏਸ਼ਿਆਈ ਖੇਡਾਂ: ਭਾਰਤੀ ਹਾਕੀ ਟੀਮ ਚੀਨ ਪਹੁੰਚੀ, 24 ਸਤੰਬਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇਗਾ

ਹਾਂਗਜ਼ੂ, 19 ਸਤੰਬਰ – ਭਾਰਤ ਦੀ ਪੁਰਸ਼ ਹਾਕੀ ਟੀਮ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲੈਣ ਲਈ ਚੀਨ ਦੇ ਸ਼ਹਿਰ ਹਾਂਗਜ਼ੂ ਪਹੁੰਚ ਗਈ ਹੈ। ਭਾਰਤ 24 ਸਤੰਬਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਪੂਲ ‘ਏ’ ਭਾਰਤ ਨੂੰ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਅਤੇ ਉਜ਼ਬੇਕਿਸਤਾਨ ਦੇ ਨਾਲ ਵਿੱਚ ਰੱਖਿਆ ਗਿਆ ਹੈ। ਪੂਲ ‘ਬੀ’ ਵਿੱਚ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਹਰ ਪੂਲ ’ਚੋਂ ਸਿਖਰਲੀਆਂ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ।
ਹਰਮਨਪ੍ਰੀਤ ਸਿੰਘ ਇੱਕ ਵਾਰ ਫਿਰ ਟੀਮ ਦੀ ਅਗਵਾਈ ਕਰੇਗਾ ਜਦਕਿ ਹਾਰਦਿਕ ਸਿੰਘ ਉਪ ਕਪਤਾਨ ਦੀ ਭੂਮਿਕਾ ਨਿਭਾਏਗਾ।
ਭਾਰਤੀ ਹਾਕੀ ਟੀਮ:
ਗੋਲਕੀਪਰ – ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨਾ ਪਾਠਕ
ਡਿਫੈਂਸ ਲਾਈਨ – ਵਰੁਣ ਕੁਮਾਰ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸੰਜੈ
ਮਿਡਫੀਲਡਰ – ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ ਅਤੇ ਸ਼ਮਸ਼ੇਰ ਸਿੰਘ
ਫਰੰਟ ਲਾਈਨ – ਅਭਿਸ਼ੇਕ, ਗੁਰਜੰਟ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ ਅਤੇ ਲਲਿਤ ਕੁਮਾਰ ਉਪਾਧਿਆਏ