ਏਸ਼ੀਆ ਕੱਪ 2022: ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ, 30 ਅਗਸਤ – ਅਫਗਾਨਿਸਤਾਨ ਨੇ ਏਸ਼ੀਆ ਕੱਪ ਵਿੱਚ ਆਪਣੀ ਜੇਤੂ ਲੈਅ ਜਾਰੀ ਰਖਦਿਆਂ ਅੱਜ ਇਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਬੰਗਲਾਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ ਨਾਲ 127 ਦੌੜਾਂ ਬਣਾਈਆਂ ਸਨ। ਅਫਗਾਨਿਸਤਾਨ ਨੇ ਇਸ ਟੀਚੇ ਨੂੰ 18.3 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ਨਾਲ 131 ਦੌੜਾਂ ਬਣਾ ਕੇ ਪੂਰਾ ਕਰ ਲਿਆ। ਅਫਗਾਨਿਸਤਾਨ ਲਈ ਨਜੀਬੁੱਲਾ ਜ਼ਾਦਰਾਨ ਤੇ ਇਬ੍ਰਾਹਿਮ ਜ਼ਾਦਰਾਨ ਨੇ ਕ੍ਰਮਵਾਰ 43 ਤੇ 42 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ ਹਰਾਇਆ ਸੀ।