ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ ਨੇ 5 ਹੋਰ ਤਗਮੇ ਜਿੱਤੇ, ਤਗਮਾ ਸੂਚੀ ‘ਚ ਤੀਜੇ ਨੰਬਰ ‘ਤੇ ਕਾਇਮ, ਹੋਰ 3 ਸੋਨੇ ਅਤੇ 2 ਚਾਂਦੀ ਦੇ ਤਗਮੇ ਜਿੱਤੇ

ਬਰਮਿੰਘਮ, 2 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 24 ਤਗਮੇ ਜਿੱਤੇ ਹਨ। ਜਿਸ ਵਿੱਚ 13 ਸੋਨੇ, 7 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਿਲ ਹਨ। ਅੱਜ ਕੀਵੀ ਖਿਡਾਰੀਆਂ ਨੇ 3 ਸੋਨੇ ਅਤੇ 2 ਚਾਂਦੀ ਦੇ ਤਗਮੇ ਜਿੱਤੇ ਹਨ।
ਅੱਜ 5 ਹੋਰ ਜਿੱਤੇ ਤਗਮਿਆਂ ਦਾ ਵੇਰਵਾ:
* ਟ੍ਰੈਕ ਸਾਈਕਲਿੰਗ ਦੇ ਮਹਿਲਾ ਕੀਰਿਨ ਫਾਈਨਲ ‘ਚ ਐਲੇਸ ਐਂਡਰਿਊਜ਼ ਨੇ ਸੋਨੇ ਦਾ ਤਗਮਾ ਜਿੱਤਿਆ
* ਟਰੈਕ ਸਾਈਕਲਿੰਗ ਦੇ ਪੁਰਸ਼ਾਂ ਦੀ ਪੁਆਇੰਟ ਰੇਸ ‘ਚ ਆਰੋਨ ਗੇਟ ਨੇ ਸੋਨੇ ਦਾ ਤਗਮਾ ਜਿੱਤਿਆ
* ਤੈਰਾਕੀ ਦੇ ਪੁਰਸ਼ਾਂ ਦੀ 50 ਮੀਟਰ ਬੈਕਸਟ੍ਰੋਕ ‘ਚ ਐਂਡਰਿਊ ਜੇਫਕੋਟ ਨੇ ਸੋਨੇ ਦਾ ਤਗਮਾ ਜਿੱਤਿਆ
* ਟ੍ਰੈਕ ਸਾਈਕਲਿੰਗ ਦੇ ਔਰਤਾਂ ਦੀ 10 ਕਿੱਲੋਮੀਟਰ ਸਕ੍ਰੈਚ ਰੇਸ ‘ਚ ਮਾਈਕੇਲਾ ਡਰਮੋਂਡ ਨੇ ਚਾਂਦੀ ਦਾ ਤਗਮਾ ਜਿੱਤਿਆ
* ਟ੍ਰੈਕ ਸਾਈਕਲਿੰਗ ਦੇ ਪੁਰਸ਼ ਦੀ ਪੁਆਇੰਟ ਰੇਸ ‘ਚ ਕੈਂਪਬੈਲ ਸਟੀਵਰਟ ਨੇ ਚਾਂਦੀ ਦਾ ਤਗਮਾ ਜਿੱਤਿਆ