ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ 36 ਤਗਮਿਆਂ ਨਾਲ ਤਗਮਾ ਸੂਚੀ ‘ਚ ਚੌਥੇ ਨੰਬਰ ‘ਤੇ ਪੁੱਜਾ

ਬਰਮਿੰਘਮ, 4 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 36 ਤਗਮੇ ਜਿੱਤੇ ਹਨ। ਜਿਸ ਵਿੱਚ 16 ਸੋਨੇ, 10 ਚਾਂਦੀ ਅਤੇ 10 ਕਾਂਸੀ ਦੇ ਤਗਮੇ ਸ਼ਾਮਿਲ ਹਨ। ਅੱਜ ਕੀਵੀ ਖਿਡਾਰੀਆਂ ਨੇ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤੇ ਹਨ।
ਅੱਜ 10 ਹੋਰ ਜਿੱਤੇ ਤਗਮਿਆਂ ਦਾ ਵੇਰਵਾ:
ਕਾਮਨਵੈਲਥ ਗੇਮਜ਼ ਵਿੱਚ ਪੁਰਸ਼ਾਂ ਦੀ ਕਰਾਸ ਕੰਟਰੀ ਮਾਉਂਟੇਨ ਬਾਈਕਿੰਗ ‘ਚ ਸੈਮ ਗਜ਼ ਨੇ ਸੋਨੇ ਦਾ ਤਗਮਾ ਜਿੱਤਿਆ
ਪੁਰਸ਼ਾਂ ਦੀ ਉੱਚੀ ਛਾਲ (High Jump) ਵਿੱਚ ਹਾਮਿਸ਼ ਕੇਰ ਨੇ ਸੋਨੇ ਦਾ ਤਗਮਾ ਜਿੱਤਿਆ। ਇਹ ਕਾਮਨਵੈਲਥ ਗੇਮਜ਼ ਵਿੱਚ ਪੁਰਸ਼ਾਂ ਦੇ ਹਾਈ ਜੰਪ ‘ਚ ਨਿਊਜ਼ੀਲੈਂਡ ਦਾ ਪਹਿਲਾ ਤਗਮਾ ਹੈ।
ਪੁਰਸ਼ ਸਕੁਐਸ਼ ਵਿੱਚ ਪਾਲ ਕੋਲ ਨੇ ਸੋਨੇ ਦਾ ਤਗਮਾ ਜਿੱਤਿਆ
ਪੁਰਸ਼ਾਂ ਦੀ ਕਰਾਸ ਕੰਟਰੀ ਮਾਉਂਟੇਨ ਬਾਈਕਿੰਗ ਵਿੱਚ ਬੇਨ ਓਲੀਵਰ ਨੇ ਚਾਂਦੀ ਦਾ ਤਗਮਾ ਜਿੱਤਿਆ
ਜੂਡੋ ਪੁਰਸ਼ਾਂ ਦੀ 100 ਕਿੱਲੋਗ੍ਰਾਮ+ ਭਾਰ ਵਰਗ ‘ਚ ਕੋਡੀ ਐਂਡਰਿਊਜ਼ ਨੇ ਚਾਂਦੀ ਦਾ ਤਗਮਾ ਜਿੱਤਿਆ
ਪੁਰਸ਼ਾਂ ਦੀ ਵੇਟਲਿਫ਼ਟਿੰਗ ਵਿੱਚ +109 ਕਿੱਲੋਗ੍ਰਾਮ ‘ਚ ਡੇਵਿਡ ਲਿਟੀ ਨੇ ਚਾਂਦੀ ਦਾ ਤਗਮਾ ਜਿੱਤਿਆ
ਜੂਡੋ ਮਹਿਲਾ -78 ਕਿੱਲੋਗ੍ਰਾਮ ‘ਚ ਮੋਇਰਾ ਡੀਵਿਲੀਅਰਸ ਨੇ ਕਾਂਸੀ ਦਾ ਤਗਮਾ ਜਿੱਤਿਆ
ਜੂਡੋ ਮਹਿਲਾ +78 ਕਿੱਲੋਗ੍ਰਾਮ ‘ਚ ਸਿਡਨੀ ਐਂਡਰਿਊਜ਼ ਨੇ ਕਾਂਸੀ ਦਾ ਤਗਮਾ ਜਿੱਤਿਆ
ਪੁਰਸ਼ ਦੀ 200 ਆਈ.ਐਮ ਤੈਰਾਕੀ ‘ਚ ਲੁਈਸ ਕਲੇਰਬਰਟ ਨੇ ਕਾਂਸੀ ਦਾ ਤਗਮਾ ਜਿੱਤਿਆ
ਔਰਤਾਂ ਦੇ ਸ਼ਾਟ ਪੁੱਟ ਵਿੱਚ ਮੈਡੀ ਵੇਸ਼ੇ ਨੇ ਕਾਂਸੀ ਦਾ ਤਗਮਾ ਜਿੱਤਿਆ