ਕਿਰਸਾਨੀ ਆਰਥਿਕਤਾ ਵਿਰੋਧੀ ਖੇਤੀ ਕਾਲੇ ਕਾਨੂੰਨਾਂ ਅਤੇ ਕਿਰਸਾਨੀ ਅੰਦੋਲਨ ਦੌਰਾਨ ਸ਼ਹੀਦਾਂ ਲਈ ਸ਼ਰਧਾਂਜਲੀ ਦੇ ਵਿਰੋਧ ਵਿੱਚ ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ‘ਕਾਲੀ ਦਿਵਾਲੀ’ ਮਨਾਈ

ਦਸੂਹਾ (ਪੰਜਾਬ), 4 ਨਵੰਬਰ – ਅੱਜ ਦਿਵਾਲੀ ਮੌਕੇ ਕਹਾਣੀਕਾਰ ਲਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਰਸਾਨੀ ਅੰਦੋਲਨ ਦੀਆਂ ਜਥੇਬੰਦੀਆਂ ਵੱਲੋਂ ਕਿਰਸਾਨੀ ਕਾਲੇ ਕਾਨੂੰਨ ਅਤੇ ਸ਼ਹੀਦ ਹੋਏ ਅੰਦੋਲਨ ਦੌਰਾਨ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਵਿਰੁੱਧ ‘ਕਾਲੀ ਦਿਵਾਲੀ’ ਦੇ ਐਲਾਨ ਅਨੁਸਾਰ ਸੜਕਾਂ ‘ਤੇ ਇਨ੍ਹਾਂ ਕਾਲੇ ਵਿਰੁੱਧ ਜੁਝਾਰੂ ਬੈਠੀਆਂ ਮਾਵਾਂ, ਭੈਣਾਂ, ਬਜ਼ੁਰਗ ਕਿਸਾਨਾਂ ਅਤੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਐਲਾਨ ਕਰਦਿਆਂ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਸ ਸਮੇਂ ਤੱਕ ਕਿਸਾਨ ਜਥੇਬੰਦੀਆਂ ਦੋ ਸਮਰਥਨ ਪੰਜਾਬੀ ਸਾਹਿਤ ਸਭਾਵਾਂ, ਸਾਹਿਤਕ ਚਿੰਤਕ, ਪੰਜਾਬੀਆਂ ਦੀ ਆਰਥਿਕਤਾ ਨੂੰ ਤਕੜਾ ਕਰਨ ਦੇ ਸਮਰਥਕ ਸੋਚਾਂ ਦੇ ਸਮੂਹ ਅਤੇ ਲੋਕ ਇਸ ਦਾ ਵਿਰੋਧ ਕਰਦੇ ਉਹ ਰਹਿਣਗੇ।
ਇਸ ਮੌਕੇ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਮੋਮਬੱਤੀ ਜਗਾ ਕੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਅਹਿਦ ਲਿਆ ਕਿ ਜਦ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਸਮੇਤ ਸਾਹਿੱਤਿਕ ਸੋਚ ਰੱਖਣ ਵਾਲੇ ਲੋਕ ਕਿਰਸਾਨ ਹਿੱਤਾਂ ਲਈ ਜਾਗਰੂਕ ਲੋਕ ਅਤੇ ਇਲਾਕਾ ਵਾਸੀ ਸਮਰਥਨ ਕਰਦੇ ਰਹਿਣਗੇ। ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਮੋਮਬੱਤੀ ਜਗਾ ਦੇ ਕਿਰਸਾਨੀ ਅੰਦੋਲਨ ਦੌਰਾਨ ਸ਼ਹਾਦਤ ਪਾ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕਹਾਣੀਕਾਰ ਲਾਲ ਸਿੰਘ ਜੀ ਦੀ ਪਤਨੀ ਪੂਰਨ ਕੌਰ, ਕੁਲਵੰਤ ਕੌਰ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਹਾਜ਼ਰ ਸਨ। ਉਨ੍ਹਾਂ ਦੀ ਇਨਕਲਾਬੀ ਸੋਚ ਦਾ ਸਮਰਥਨ ਸੁਖਪਾਲ ਵੀਰ ਸਿੰਘ, ਚਰਨਜੀਤ ਕੌਰ, ਮਨਜੀਤ ਕੌਰ, ਸਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਭੀ, ਆਦਿਲ ਧੀਮਾਨ, ਲੱਡੂ, ਡੌਲ, ਹਰਕਮਲਜੀਤ ਕੌਰ ਸੁਖਵਿੰਦਰ ਸਿੰਘ ਆਦਿ ਨੇ ਕੀਤਾ।