ਕੋਰੋਨਾਵਾਇਰਸ: ਆਕਲੈਂਡ ਦੇ ਉਨ੍ਹਾਂ ਸਥਾਨਾਂ ਦਾ ਵੇਰਵਾ ਜਿੱਥੇ 2 ਨਵੇਂ ਕਮਿਊਨਿਟੀ ਕੇਸਾਂ ਵੱਲੋਂ ਦੌਰਾ ਕੀਤਾ ਗਿਆ

ਆਕਲੈਂਡ, 28 ਜਨਵਰੀ – ਸਿਹਤ ਮੰਤਰਾਲੇ ਨੇ ਆਕਲੈਂਡ ਦੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ 27 ਜਨਵਰੀ ਨੂੰ ਮੁੜ ਪਾਜ਼ੇਟਿਵ ਆਏ 2 ਨਵੇਂ ਕੋਵਿਡ -19 ਕਮਿਊਨਿਟੀ ਕੇਸਾਂ ਦੁਆਰਾ ਵਿਜ਼ਟ ਕੀਤਾ ਗਿਆ। ਨੌਰਥ ਆਕਲੈਂਡ ਦੀਆਂ ਥਾਵਾਂ ਦੀ ਸੂਚੀ ਵਿੱਚ ਬਹੁਤ ਸਾਰੇ ਸੁਪਰਮਾਰਕੀਟਾਂ, ਇੱਕ ਪੈਟਰੋਲ ਸਟੇਸ਼ਨ, ਇੱਕ ਫਾਰਮੇਸੀ ਅਤੇ ਇੱਕ ਰਿਟੇਲ ਸਟੋਰ ਸ਼ਾਮਲ ਹਨ। ਇਹ ਸੂਚੀ ਵਿੱਚ 17 ਜਨਵਰੀ ਤੋਂ 26 ਜਨਵਰੀ ਤੱਕ ਦੇ ਕੇਸਾਂ ਦੇ ਕੁਆਰੰਟੀਨ ਹੋਣ ਦੇ ਦੋ ਦਿਨਾਂ ਬਾਅਦ ਦੀ ਮਿਆਦ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਐਲਬਾਨੀ, ਅਤੇ ਨਾਲ ਹੀ ਓਰੇਵਾ, ਸਿਲਵਰਡੇਲ ਅਤੇ ਨੌਰਥਕੋਟ ਦੇ ਸਥਾਨ ਸ਼ਾਮਲ ਹਨ।
ਇਹ ਜੋੜੀ ਹਾਲ ਹੀ ਦੇ ਨੌਰਥਲੈਂਡ ਕੇਸ ਵਾਂਗ ਆਕਲੈਂਡ ਦੇ ਪੂਲਮੈਨ ਹੋਟਲ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ ਹੈ ਅਤੇ ਕੱਲ੍ਹ ਸ਼ਾਮ ਨੂੰ ‘ਜ਼ਰੂਰੀ ਜਾਂਚ’ ਕਰਨ ਤੋਂ ਬਾਅਦ, ਹੁਣ ਉਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ, ਐਸ਼ਲੇ ਬਲੂਮਫੀਲਡ ਨੇ ਕੱਲ੍ਹ ਸ਼ਾਮੀ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਦੋਵੇਂ ਨਵੇਂ ਕਮਿਊਨਿਟੀ ਕੇਸਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਦੋਵੇਂ ਮੈਨੇਜਡ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਇਸ ਤੋਂ ਪਹਿਲਾਂ ਆਪਣੀ ਠਹਿਰ ਦੇ ਦੌਰਾਨ ਦੋਵਾਂ ਦੇ ਦੋ ਵਾਰ ਨੈਗੇਟਿਵ ਟੈੱਸਟ ਆਏ ਸਨ।
ਡਾ. ਬਲੂਮਫੀਲਡ ਨੇ ਕਿਹਾ ਕਿ ਜਿਸ ਕਿਸੇ ਨੇ ਸਮੇਂ ਦੀ ਮਿਆਦ ਦੇ ਦੌਰਾਨ ਹੇਠਾਂ ਦਿੱਤੇ ਸਥਾਨਾਂ ਦਾ ਦੌਰਾ ਕੀਤਾ ਹੈ, ਜਾਂ ਲੱਛਣਾਂ ਦੇ ਨਾਲ ਆਕਲੈਂਡ ਵਿੱਚ ਉਹ ਆਈਸੋਲੇਟ ਹੋਣ ਤੇ ਹੈਲਥਲਾਈਨ ਨੂੰ ਇੱਕ ਟੈੱਸਟ ਦਾ ਪ੍ਰਬੰਧ ਕਰਨ ਲਈ ਕਾਲ ਕਰਨ ਅਤੇ ਜਦੋਂ ਤੱਕ ਉਹ ਆਪਣਾ ਨਤੀਜਾ ਪ੍ਰਾਪਤ ਨਹੀਂ ਕਰਦੇ ਤਦ ਤੱਕ ਉਹ ਆਈਸੋਲੇਟ ਰਹਿਣ।
ਜੋੜੇ ਦੇ ਜਾਣ ਵਾਲੀਆਂ ਥਾਵਾਂ, ਤਰੀਕਾਂ ਅਤੇ ਸਮੇਂ ਦੀ ਪੂਰੀ ਸੂਚੀ ਹੇਠ ਹੈ:-
• BBQ King Albany – Jan 17, 11am-2pm
• Pak n Save Silverdale – Jan 17, 2pm-2.30pm
• BBQ King Albany – Jan 17, 5pm-9pm
• Pak n Save Silverdale – Jan 18, midday-12.30pm
• BBQ King – Albany Jan 18, 12.30pm-3pm
• Caltex Orewa – Jan 18, 1pm-1.30pm
• BBQ King Albany – Jan 18, 5pm-9pm
• Hickeys Pharmacy Orewa – Jan 23, 12.30pm-1.30pm
• Farmers Albany -Jan 24, midday-1pm
• Tai Ping Supermarket Albany – Jan 24, midday-1pm
• New World Orewa – Jan 25, 1pm-2pm
• Tai Ping Supermarket Northcote – Jan 26, 12.30pm-1pm
ਇਸ ਦੌਰਾਨ ਡਾ. ਬਲੂਮਫੀਲਡ ਨੇ ਕਿਹਾ ਕਿ ਪੂਲਮੈਨ ਹੋਟਲ ਵਿੱਚ ਪਹਿਲਾਂ ਹੀ ਕਈ ਕਦਮ ਚੁੱਕੇ ਗਏ ਹਨ, ਇਨ੍ਹਾਂ ਵਿੱਚ ਸ਼ਾਮਲ ਹਨ:-
ਆਮ ਤੌਰ ‘ਤੇ ਵਰਤੇ ਜਾਣ ਵਾਲੇ ਖੇਤਰਾਂ, ਬਿਨਾਂ ਕੋਈ ਆਗਮਨ ਜਾਂ ਰਵਾਨਗੀ ਸਮੇਤ ਵਾਪਸ ਆਉਣ ਵਾਲਿਆਂ ਦੀ ਆਵਾਜਾਈ ‘ਤੇ ਸਖ਼ਤ ਪਾਬੰਦੀਆਂ, ਹੋਟਲ ਦਾ ਵੈਂਟੀਲੇਸ਼ਨ ਵਧਾਉਣਾ, ਉਨ੍ਹਾਂ ਨੂੰ ਵਾਪਸ ਮੁੜਨ ਦੀ ਬੇਨਤੀ ਕਰਨਾ ਜੋ ਹਾਲ ਹੀ ਵਿੱਚ ਗਏ ਹੋਏ ਹਨ, ਉਹ ਯਾਤਰਾ ਨਾ ਕਰਨ, ਘਰ ਰਹਿਣ ਅਤੇ 48 ਘੰਟਿਆਂ ਵਿੱਚ ਵਾਧੂ ਟੈੱਸਟ ਕਰਵਾਉਣ, ਸਟਾਫ਼ ਨੂੰ ਦੂਜੀਆਂ ਸਾਈਟਾਂ ‘ਤੇ ਕੰਮ ਕਰਨ ਤੋਂ ਰੋਕਣਾ ਅਤੇ ਸਹੂਲਤ ‘ਚੋਂ ਕੋਈ ਵੀ ਰਵਾਨਗੀ ਜਾਂ ਆਗਮਨ ਵਾਲਿਆਂ ਦੀ ਆਵਾਜਾਈ ‘ਤੇ ਸਖ਼ਤ ਪਾਬੰਦੀਆਂ ਆਦੀ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਘੰਟਿਆਂ ਵਿੱਚ ਹੋਰ ਬਹੁਤ ਸਾਰੇ ਵਾਕ-ਇਨ/ਡਰਾਈਵ ਥਰੂ ਕਮਿਊਨਿਟੀ ਟੈਸਟਿੰਗ ਸੈਂਟਰ ਆਕਲੈਂਡ ਵਿੱਚ ਖੁੱਲ੍ਹਣਗੇ। ਇਨ੍ਹਾਂ ਵਿੱਚ ਸ਼ਾਮਲ ਹਨ:-
• Northcote Community Testing Centre
• Balmoral Community Testing Centre
• Whanau House, Waipareira Trust Henderson
• Health New Lynn
• The Whanau Ora Community Clinic
• Otara Community Testing Centre