ਕੋਵਿਡ -19: ਆਕਲੈਂਡ ‘ਚ ਕਮਿਊਨਿਟੀ ਦੇ 1 ਹੋਰ ਨਵਾਂ ਕੇਸ ਵਿੱਚ ਵਾਧਾ ਹੋਇਆ

ਆਕਲੈਂਡ, 28 ਫਰਵਰੀ – ਸਿਹਤ ਮੰਤਰਾਲੇ ਵੱਲੋਂ ਅੱਜ ਸ਼ਾਮ ਇਕ ਹੋਰ ਨਵੇਂ ਕਮਿਊਨਿਟੀ ਕੋਵਿਡ -19 ਕੇਸ ਆਉਣ ਦਾ ਐਲਾਨ ਕੀਤੀ ਗਿਆ ਹੈ। ਆਕਲੈਂਡ ਦੇ ਫਰਵਰੀ ਦੇ ਸਮੂਹ ਜੁੜਿਆ ਇੱਕ ਵਿਅਕਤੀ ਜੋ ਪਹਿਲਾਂ ਹੀ ਕੁਆਰੰਟੀਨ ਵਿੱਚ ਹੈ, ਉਸ ਦਾ ਟੈੱਸਟ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ, “ਇਸ ਵਿਅਕਤੀ ਨੂੰ ਕੇਸ ‘O’ ਦੇ ਤੌਰ ‘ਤੇ ਦੱਸਿਆ ਜਾ ਰਿਹਾ ਹੈ ਅਤੇ ਇਹ ਕੇਸ I, J, K ਅਤੇ L ਦਾ ਘਰੇਲੂ ਸੰਪਰਕ ਹੈ। ਕੇਸ O ਨੂੰ ਸਾਵਧਾਨੀ ਵਜੋਂ 23 ਫਰਵਰੀ ਨੂੰ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਵਿਅਕਤੀ ਕੱਲ੍ਹ ਲੱਛਣ ਵਾਲਾ ਬਣ ਗਿਆ ਅਤੇ ਅੱਜ ਦੁਪਹਿਰ ਨੂੰ ਉਸ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਵਾਪਸ ਆਇਆ।