ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 981 ਨਵੇਂ ਕੇਸ ਸਾਹਮਣੇ ਆਏ, ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਕੇਸਾਂ ‘ਚ ਰਿਕਾਰਡ ਵਾਧਾ

ਵੈਲਿੰਗਟਨ, 14 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 981 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਰੋਜ਼ਾਨਾ 24 ਘੰਟਿਆਂ ਵਿੱਚ ਕੱਲ੍ਹ ਸਭ ਤੋਂ ਜ਼ਿਆਦਾ 810 ਕੇਸ ਆਏ ਸਨ। ਅੱਜ ਦੇ ਕੇਸ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਰਿਕਾਰਡ ਤੋੜ ਕੇਸ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਹਾਲੇ ਹੋਰ ਉਤਰਾਅ-ਚੜ੍ਹਾਅ ਆਵੇਗਾ, ਪਰ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਵਾਧਾ ਜਾਰੀ ਰਹਿ ਸਕਦਾ ਹੈ। ਅੱਜ ਬਾਰਡਰ ਤੋਂ 25 ਨਵੇਂ ਕੇਸ ਹੋਰ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 981 ਕੇਸਾਂ ਵਿੱਚੋਂ ਆਕਲੈਂਡ ‘ਚ 768 ਕੇਸ, 82 ਕੇਸ ਵਾਇਕਾਟੋ ‘ਚ, 21 ਕੇਸ ਨੌਰਥਲੈਂਡ ‘ਚ, 23 ਕੇਸ ਬੇਅ ਆਫ਼ ਪਲੇਨਟੀ ‘ਚ, 12 ਕੇਸ ਲੇਕਸ ‘ਚ, 5 ਕੇਸ ਹਾਕਸ ਬੇਅ ‘ਚ, 6 ਕੇਸ ਵੈਲਿੰਗਟਨ ‘ਚ, 14 ਕੇਸ ਹੱਟ ਵੈਲੀ ‘ਚ, 19 ਕੇਸ ਸਾਊਥਰਨ, 5 ਕੇਸ ਮਿਡ ਸੈਂਟਰਲ ‘ਚ, 6 ਕੇਸ ਟਾਇਰਾਵਿਟੀ ‘ਚ, 4 ਕੇਸ ਕੈਂਟਰਬਰੀ ‘ਚ, 2 ਕੇਸ ਨੈਲਸਨ ਮਾਰਲਬਰੋ ‘ਚ, 1 ਕੇਸ ਸਾਊਥ ਕੈਂਟਰਬਰੀ ‘ਚ, 12 ਕੇਸ ਵੈਰਾਰਾਪਾ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 39 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 20 ਕੇਸ ਆਕਲੈਂਡ ਸਿਟੀ ਹਸਪਤਾਲ, 9 ਮਿਡਲਮੋਰ, 1 ਰੋਟੋਰੂਆ, 1 ਵੈਲਿੰਗਟਨ, 1 ਵਾਇਕਾਟੋ ਅਤੇ 2 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 55 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 17,,616 ਟੈੱਸਟ ਕੀਤੇ ਗਏ ਹਨ। ਸੋਮਵਾਰ ਦੇ ਕੇਸਾਂ ਨੇ ਪਾਜ਼ੇਟਿਵ ਟੈੱਸਟਾਂ ਦੀ ਰਿਕਾਰਡ ਉੱਚ ਦਰ ਨੂੰ ਦਰਸਾਇਆ ਹੈ, ਜੋ 17,616 ਸਵੈਬ ਵਿੱਚੋਂ 5.6 ਪ੍ਰਤੀਸ਼ਤ ਕੋਵਿਡ -19 ਲਈ ਪਾਜ਼ੇਟਿਵ ਟੈੱਸਟ ਆਏ ਹਨ। ਨਿਊਜ਼ੀਲੈਂਡ ਵਿੱਚ ਰੈਪਿਡ ਐਂਟੀਜੇਨ ਟੈੱਸਟ ਦੀ ਗਿਣਤੀ 7.2 ਮਿਲੀਅਨ ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 4,960 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 21,195 ਕੇਸ ਹੋ ਚੁੱਕੇ ਹਨ।