ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 103 ਨਵੇਂ ਕੇਸ ਆਏ

ਵੈਲਿੰਗਟਨ, 12 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 103 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਬਾਰਡਰ ਤੋਂ 1 ਨਵਾਂ ਕੇਸ ਆਇਆ ਹੈ, ਇੱਕ ਵਿਅਕਤੀ ਜੋ ਯੂਨਾਈਟਿਡ ਕਿੰਗਡਮ ਤੋਂ ਸੰਯੁਕਤ ਅਰਬ ਅਮੀਰਾਤ ਦੀ ਉਡਾਣ ਰਾਹੀ ਆਇਆ ਸੀ, ਜੋ ਮਲੇਸ਼ੀਆ ਵਿੱਚੋਂ ਲੰਘਿਆ ਸੀ। ਉਹ 10 ਦਸੰਬਰ ਨੂੰ ਪਹੁੰਚਿਆ ਅਤੇ ਕ੍ਰਾਈਸਟਚਰਚ ਵਿਖੇ ਆਪਣੇ MIQ ਠਹਿਰਨ ਦੇ ਪਹਿਲੇ ਦਿਨ ਦੇ ਰੁਟੀਨ ਟੈਸਟਿੰਗ ਦੌਰਾਨ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 103 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 86 ਕੇਸ, 9 ਕੇਸ ਵਾਇਕਾਟੋ ‘ਚ, 2 ਕੇਸ ਨੌਰਥਲੈਂਡ ‘ਚ, 3 ਕੇਸ ਬੇਅ ਆਫ਼ ਪਲੇਨਟੀ ‘ਚ, 2 ਕੇਸ ਕੈਂਟਰਬਰੀ ‘ਚ ਅਤੇ 1 ਕੇਸ ਲੇਕਸ ਵਿੱਚ ਹੈ। ਨੈਲਸਨ-ਤਸਮਾਨ ਅਤੇ ਤਰਨਾਕੀ ਦੇ ਵੀ 1-1 ਕੇਸ ਹਨ, ਪਰ ਇਨ੍ਹਾਂ ਨੂੰ ਸੋਮਵਾਰ ਦੇ ਨੰਬਰਾਂ ਵਿੱਚ ਜੋੜਿਆ ਜਾਵੇਗਾ।
ਅੱਜ ਦੇ ਨਵੇਂ 103 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,716 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 61 ਮਰੀਜ਼ ਹਨ, ਇਨ੍ਹਾਂ ਵਿੱਚੋਂ 13 ਨੌਰਥ ਸ਼ੋਰ ਵਿਖੇ, 20 ਆਕਲੈਂਡ ਸਿਟੀ ਵਿਖੇ ਅਤੇ 23 ਮਿਡਲਮੋਰ, 2 ਮਰੀਜ਼ ਵਾਇਕਾਟੋ ‘ਚ, 2 ਟੌਰੰਗਾ ‘ਚ ਅਤੇ 1 ਨੈਲਸਨ-ਮਾਰਲਬਰੋ ‘ਚ ਹਸਪਤਾਲ ਵਿੱਚ ਹੈ। 3 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 52 ਸਾਲ ਹੈ।