ਭਾਰਤੀ ਮੂਲ ਦੇ ਗੌਤਮ ਰਾਘਵਨ ਵਾਈਟ ਹਾਊਸ ਪਰਸੋਨਲ ਦਫ਼ਤਰ ਦਾ ਮੁੱਖੀ ਨਿਯੁਕਤ

ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਗੌਤਮ ਰਾਘਵਨ ਨੂੰ ਵਾਈਟ ਹਾਊਸ ਪਰਸੋਨਲ ਦਫ਼ਤਰ ਦਾ ਮੁੱਖੀ ਨਿਯੁਕਤ ਕੀਤਾ ਹੈ। ਉਹ ਰਸਲ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਯੂਨੀਸੈੱਫ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਘਵਨ ਵਾਈਟ ਹਾਊਸ ਵਿੱਚ ਰਸਲ ਦੇ ਡਿਪਟੀ ਵਜੋਂ ਕੰਮ ਕਰਦੇ ਸਨ। ਰਾਘਵਨ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਤੇ ਉਹ ਸੀਅਟਲ, ਵਾਸ਼ਿੰਗਟਨ ਵਿੱਚ ਵੱਡਾ ਹੋਇਆ ਹੈ।