ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ ਕੋਈ ਨਵਾਂ ਕੇਸ ਨਹੀਂ, 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 20 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ ਕੋਈ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਜਦੋਂ ਕਿ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਦੇ ਇਹ ਦੋਵੇਂ ਨਵੇਂ ਕੇਸ ਯੂਨਾਈਟਿਡ ਅਰਬ ਅਮੀਰਾਤ ਤੋਂ 18 ਫਰਵਰੀ ਨੂੰ ਨਿਊਜ਼ੀਲੈਂਡ ਵਾਪਸ ਪਰਤੇ ਸਨ। ਇਹ ਇੱਕੋ ਬੱਬਲ ਦੇ ਹਨ ਅਤੇ ਰੁਟੀਨ ਟੈੱਸਟ ਦੇ ਵਿੱਚ ਪਾਜ਼ੇਟਿਵ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਤੋਂ ਦੱਸੇ ਗਏ ਕਮਿਊਨਿਟੀ ਦੇ ਕੇਸਾਂ ਤੋਂ ਇਲਾਵਾ, ਆਕਲੈਂਡ ਕਲੱਸਟਰ ਕੇਸ ਘਰਾਂ, ਸਕੂਲ ਅਤੇ ਟ੍ਰੈਵਲ ਸਮੂਹਾਂ ਨਾਲ ਜੁੜੇ ਸਾਰੇ ਨਜ਼ਦੀਕੀ ਸੰਪਰਕ ਨਿਊ ਪਲੇਮਾਊਥ ਵਿੱਚ ਨਕਾਰਾਤਮਿਕ ਨਤੀਜੇ ਆਏ ਹਨ। ਸੰਪਰਕ ਟਰੇਸਿੰਗ ਨੇ ਕਲੱਸਟਰ ਨਾਲ ਜੁੜੇ ਕੁੱਲ 128 ਨੇੜਲੇ ਸੰਪਰਕਾਂ ਦੀ ਪਛਾਣ ਕੀਤੀ ਸੀ, ਸਿਹਤ ਮੰਤਰਾਲੇ ਨੇ ਕਿਹਾ ਇਨ੍ਹਾਂ ਵਿੱਚੋਂ 120 ਦੇ ਟੈੱਸਟਾਂ ਦੇ ਨਤੀਜੇ ਨੈਗੇਟਿਵ ਆਏ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,350 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,997 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 49 ਹੈ, ਜਿਨ੍ਹਾਂ ਵਿੱਚੋਂ 7 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2273 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।