ਕੋਵਿਡ -19: ਨਿਊਜ਼ੀਲੈਂਡ ‘ਚ ਲਗਾਤਾਰ ਦੂਜੇ ਦਿਨ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 1 ਜੁਲਾਈ – ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਅੱਪਡੇਟ ਕਰਦੇ ਹੋਏ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਲਗਾਤਾਰ ਅੱਜ ਦੂਜੇ ਦਿਨ ਕੋਈ ਨਵਾਂ ਕੇਸ ਨਹੀਂ ਆਇਆ ਹੈ। ਦੇਸ਼ ਵਿੱਚ 1178 ਕੰਨਫ਼ਰਮ ਅਤੇ 350 ਪ੍ਰੋਵੈਬਲੀ ਕੇਸ ਹਨ।
ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ 22 ਐਕਟਿਵ ਕੇਸ ਹੀ ਹਨ। ਸਾਰੇ ਕੇਸ ਆਈਸੋਲੇਸ਼ ਸਹੂਲਤਾਂ ਵਿੱਚ ਹਨ, ਜਦੋਂ ਕਿ 1 ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ। ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1528 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਹੀ ਹਨ। ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ ਤੇ ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਦੇਸ਼ ਵਿੱਚ ਕੱਲ੍ਹ 4530 ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਵਿੱਚ ਕੁੱਲ ਕੀਤੇ ਗਏ ਟੈੱਸਟਾਂ ਦੀ ਗਿਣਤੀ 400,000 ਤੋਂ ਪਾਰ ਕਰਦੇ ਹੋਏ ਕੇ 402,000 ਹੋ ਗਈ ਹੈ। ਇਸ ਵਿੱਚ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਾਲੇ ਅਤੇ ਦੇਸ਼ ਵਿਚਲੇ ਕਮਿਊਨਿਟੀ ਅਧਾਰਿਤ ਟੈੱਸਟ ਸ਼ਾਮਿਲ ਹਨ।