ਕੋਵਿਡ -19: ਨਿਊਜ਼ੀਲੈਂਡ ‘ਚ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ

ਵੈਲਿੰਗਟਨ, 1 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵਾਂ ਕੇਸ ਸਾਹਮਣੇ ਆਇਆ ਹੈ, ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ ਵੈਲਿੰਗਟਨ ਬੁੱਧਵਾਰ ਨੂੰ ਮੁੜ ਅਲਰਟ ਲੈਵਲ 1 ‘ਤੇ ਬਾਕੀ ਦੇਸ਼ ਨਾਲ ਵਾਪਸ ਆ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ 1 ਨਵਾਂ ਕੇਸ 25 ਜੂਨ ਨੂੰ ਕੰਬੋਡੀਆ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਹ ਰੁਟੀਨ ਟੈਸਟਿੰਗ ਦੇ ਤੀਜੇ ਦਿਨ ਪਾਜ਼ੇਟਿਵ ਆਇਆ।
ਨਿਊਜ਼ੀਲੈਂਡ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 28 ਹੈ, ਕਿਉਂਕਿ ਇੱਕ ਕੇਸ ਕੱਲ੍ਹ ਰਿਕਵਰ ਹੋਇਆ ਸੀ। ਜਦੋਂ ਕਿ ਦੇਸ਼ ਵਿੱਚ ਕੰਨਫ਼ਰਮ ਕੇਸਾਂ ਦੀ ਗਿਣਤੀ 2387 ਹੈ।
19 ਤੋਂ 21 ਜੂਨ ਦੇ ਵਿਚਕਾਰ ਵੈਲਿੰਗਟਨ ਦਾ ਦੌਰਾ ਕਰਨ ਵਾਲੇ ਆਸਟਰੇਲੀਆਈ ਵਿਅਕਤੀ ਦੇ ਸੰਪਰਕ ਦੇ ਰੂਪ ਵਿੱਚ ਹੁਣ ਤੱਕ 2,673 ਲੋਕਾਂ ਦੀ ਪਛਾਣ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ 2,583 ਜਾਂ 97% ਲੋਕਾਂ ਦੇ ਟੈੱਸਟ ਦੇ ਨਤੀਜੇ ਨੈਗੇਟਿਵ ਆਏ ਹਨ, ਕੱਲ੍ਹ ਤੋਂ 78 ਨੈਗੇਟਿਵ ਟੈੱਸਟ ਦੇ ਨਤੀਜਿਆਂ ਵਿੱਚ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਬਾਕੀ ਰਹਿੰਦੇ ਸੰਪਰਕਾਂ ਦਾ ਸੰਪਰਕ ਟਰੇਸਿੰਗ ਟੀਮਾਂ ਦੁਆਰਾ ਸਰਗਰਮੀ ਨਾਲ ਪਿੱਛਾ ਕੀਤਾ ਜਾ ਰਿਹਾ ਹੈ।
ਸਿਹਤ ਅਧਿਕਾਰੀਆਂ ਨੇ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਬੇਨਤੀ ਦੁਹਰਾਈ ਜੋ ਸੰਭਾਵਿਤ ਐਕਸਪੋਜ਼ਰ ਸਾਈਟਾਂ ‘ਤੇ ਸਨ ਜਿੱਥੇ ਸੰਕ੍ਰਮਿਤ ਸਿਡਨੀ ਵਿਅਕਤੀ ਨੇ ਸਮਾਂ ਬਿਤਾਇਆ ਸੀ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਤੁਰੰਤ ਆਪਣੇ ਘਰ ਜਾਂ ਰਿਹਾਇਸ਼ ‘ਤੇ ਆਈਸੋਲੇਟ ਹੋਣ ਅਤੇ ਹੈਲਥਲਾਈਨ ਨੂੰ ਕਾਲ ਕਰਨ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਕੱਲ੍ਹ ਨਿਊਜ਼ੀਲੈਂਡ ਭਰ ਵਿੱਚ 7,775 ਟੈੱਸਟਾਂ ਕੀਤੇ ਗਏ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,742 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 28 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,685 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੀ ਹੈ।