ਕੋਵਿਡ -19: ਨਿਊ ਸਾਊਥ ਵੇਲਜ਼ (ਐਨਐੱਸਡਬਲਯੂ) ‘ਚ 31 ਕਮਿਊਨਿਟੀ ਕੇਸ ਦਰਜ ਕੀਤੇ ਗਏ, ਕੁਈਨਜ਼ਲੈਂਡ ‘ਚ ਤਿੰਨ 3 ਕਮਿਊਨਿਟੀ ਕੇਸ ਦਰਜ ਹੋਏ

ਨਿਊ ਸਾਊਥ ਵੇਲਜ਼ (ਆਸਟਰੇਲੀਆ), 2 ਜੁਲਾਈ – ਨਿਊ ਸਾਊਥ ਵੇਲਜ਼ (ਐਨਐੱਸਡਬਲਯੂ) ‘ਚ ਕਮਿਊਨਿਟੀ ਦੇ 31 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 13 ਕੇਸ ਉਨ੍ਹਾਂ ਦੇ ਛੂਤ ਦੇ ਸਮੇਂ ਦੌਰਾਨ ਕਮਿਊਨਿਟੀ ਵਿੱਚ ਸਨ।
ਐਨਐੱਸਡਬਲਯੂ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ, “ਅਸੀਂ ਅਗਲੇ ਦਿਨਾਂ ਵਿੱਚ ਗਿਣਤੀ ਵਿੱਚ ਵਾਧੇ ਦੀ ਉਮੀਦ ਕਰ ਰਹੇ ਹਾਂ। ਪਿਛਲੇ 24 ਘੰਟਿਆਂ ਵਿੱਚ ਬੀਤੀ ਰਾਤ 8 ਵਜੇ ਤੱਕ 76,000 ਤੋਂ ਵੱਧ ਲੋਕਾਂ ਦੇ ਟੈੱਸਟ ਕੀਤੇ ਗਏ, ਜੋ ਕਿ ਸੂਬੇ ਲਈ ਇੱਕ ਰਿਕਾਰਡ ਹੈ।
ਬੇਰੇਜਿਕਲਿਅਨ ਨੇ ਇੱਕ ਵਾਰ ਮੁੜ ਸੂਬੇ ਵਿੱਚ ਲੌਕਡਾਉਨ ‘ਚ 5 ਮਿਲੀਅਨ ਤੋਂ ਵੱਧ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸਿਹਤ ਅਧਿਕਾਰੀ 200 ਤੋਂ ਵੱਧ ਕੋਰੋਨਾਵਾਇਰਸ ਕੇਸਾਂ ਨਾਲ ਜੂਝ ਰਹੇ ਹਨ।
ਕੁਈਨਜ਼ਲੈਂਡ ‘ਚ ਤਿੰਨ 3 ਨਵੇਂ ਕਮਿਊਨਿਟੀ ਕੇਸ ਆਏ ਹਨ। ਜਿਨ੍ਹਾਂ ਵਿੱਚ ਇੱਕ ਜਾਣੇ-ਪਛਾਣੇ ਕੇਸ ਦਾ ਸਾਥੀ ਹੈ ਅਤੇ ਪਹਿਲਾਂ ਹੀ ਆਈਸੋਲੇਸ਼ਨ ਵਿੱਚ ਹੈ। ਜਦੋਂ ਕਿ ਦੂਜੇ ਦੋ ਕੇਸ ਬ੍ਰਿਸਬੇਨ ਵਿੱਚ ਕੈਰੀਡੇਲ ਦੀ ਇਕ ਮਾਂ ਅਤੇ ਧੀ ਦੇ ਹਨ। ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਕਿਹਾ ਕਿ ਇਹ ਕੇਸ ਸਬੰਧਿਤ ਸਨ।