ਤੀਰਅੰਦਾਜ਼ ਦੀਪਿਕਾ ਕੁਮਾਰੀ ਵਿਸ਼ਵ ਦਰਜਾਬੰਦੀ ‘ਚ ਪਹਿਲੇ ਨੰਬਰ ‘ਤੇ ਪੁੱਜੀ

ਪੈਰਿਸ, 2 ਜੁਲਾਈ – ਵਰਲਡ ਕੱਪ ਦੇ ਤੀਸਰੇ ਗੇੜ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਾਲੀ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ 29 ਜੂਨ ਨੂੰ ਵਿਸ਼ਵ ਦਰਜਾਬੰਦੀ ਵਿੱਚ ਮੁੜ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਰਾਂਚੀ ਦੀ ਰਹਿਣ ਵਾਲੀ ਇਹ 27 ਸਾਲਾ ਖਿਡਾਰਨ ਪਹਿਲੀ ਵਾਰ 2012 ਵਿੱਚ ਪਹਿਲੇ ਨੰਬਰ ‘ਤੇ ਆਈ ਸੀ। ਉਸ ਨੇ 27 ਜੂਨ ਦਿਨ ਐਤਵਾਰ ਨੂੰ ਰਿਕਰਵ ਦੇ ਤਿੰਨ ਮੁਕਾਬਲਿਆਂ ਮਹਿਲਾ ਸਿੰਗਲਜ਼, ਟੀਮ ਅਤੇ ਮਿਕਸਡ ਡਬਲਜ਼ ਵਿੱਚ ਤਿੰਨ ਸੋਨ ਤਗਮੇ ਜਿੱਤੇ ਸਨ। ਦੀਪਿਕਾ ਵਰਲਡ ਕੱਪ ਵਿੱਚ ਹੁਣ ਤੱਕ ਕੁੱਲ ਨੌਂ 9 ਸੋਨੇ, 12 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ।