ਕੋਵਿਡ -19: ਨਿਊਜ਼ੀਲੈਂਡ ‘ਚ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਇਆ

ਵੈਲਿੰਗਟਨ, 6 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ ਅੱਜ 1 ਨਵਾਂ ਕੇਸ ਸਾਹਮਣੇ ਆਇਆ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਐਮਆਈਕਿਯੂ ਵਿੱਚੋਂ 1 ਨਵਾਂ ਕੇਸਾਂ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਤਿੰਨ ਮਾਮਲਿਆਂ ਦੀ ਹਿਸਟੋਰੀਕਲ ਲਾਗਾਂ ਵਜੋਂ ਜਾਂਚ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਵਿੱਚ ਅੱਜ ਸਰਗਰਮ ਕੇਸਾਂ ਦੀ ਕੁੱਲ ਗਿਣਤੀ 28 ਹੈ।
ਅੱਜ ਦਾ ਅੱਪਡੇਟ ਉਦੋਂ ਆਇਆ ਜਦੋਂ ਆਸਟਰੇਲੀਆ ਦੇ ਗ੍ਰੇਟਰ ਸਿਡਨੀ ਖੇਤਰ ਲਈ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਕਿਉਂਕਿ ਉੱਥੇ ਕੱਲ੍ਹ ਕਮਿਊਨਿਟੀ ਵਿੱਚੋਂ ਇੱਕ 50 ਸਾਲਾਂ ਦੇ ਵਿਅਕਤੀ ਦਾ ਕੋਵਿਡ -19 ਵਾਇਰਸ ਲਈ ਕੀਤਾ ਟੈੱਸਟ ਪਾਜ਼ੇਟਿਵ ਆਇਆ। ਪਰ ਇਸ ਦਾ ਸਰਹੱਦ ਨਾਲ ਕੋਈ ਸੰਪਰਕ ਨਹੀਂ ਹੈ। ਇਸ ਆਦਮੀ ਦੀ ਪਤਨੀ ਦਾ ਵੀ ਅੱਜ ਵਾਇਰਸ ਟੈੱਸਟ ਪਾਜ਼ੇਟਿਵ ਆਇਆ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,633 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 28 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2579 ਹੋ ਗਈ ਹੈ। ਕੋਵਿਡ -19 ਨਾਲ 1 ਵਿਅਕਤੀ ਹਸਪਤਾਲ ਵਿੱਚ ਭਰਤੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।