ਕ੍ਰਿਕਟ: ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ਵਿਚ ਦੇਹਾਂਤ

ਜਾਮਨਗਰ, 2 ਅਪ੍ਰੈਲ – ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਜਰਾਤ ਦੇ ਜਾਮਨਗਰ ‘ਚ ਆਖਰੀ ਸਾਹ ਲਏ। ਉਨ੍ਹਾਂ ਸੱਠ ਦੇ ਦਹਾਕੇ ‘ਚ ਕ੍ਰਿਕਟ ਵਿਚ ਨਾਮਣਾ ਖੱਟਿਆ। ਕਾਬੁਲ ਦੇ ਜਨਮੇ ਦੁਰਾਨੀ ਨੇ ਭਾਰਤ ਵਲੋਂ 29 ਟੈਸਟ ਮੈਚ ਖੇਡੇ ਤੇ ਉਹ ਆਪਣੀ ਦਿੱਖ ਤੇ ਕੱਪੜਿਆਂ ਦੀ ਸ਼ੌਕੀਨੀ ਕਰ ਕੇ ਵੀ ਜਾਣੇ ਜਾਂਦੇ ਸਨ।