ਚਮਕੌਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ

ਮੈਨੁਕਾਓ (ਆਕਲੈਂਡ), 18 ਦਸੰਬਰ – 12 ਦਸੰਬਰ ਦਿਨ ਵੀਰਵਾਰ ਨੂੰ ਚਮਕੌਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਇੱਥੇ ਮੈਨੁਕਾਓ ਡੋਨਰ ਸੈਂਟਰ, 116 ਕੈਵਨਡਿਸ਼ ਡਰਾਈਵ (ਪਿੱਛੇ ਬੀਪੀ ਪੈਟਰੋਲ ਸਟੇਸ਼ਨ) ਵਿਖੇ ਦੁਪਹਿਰ 1.00 ਵਜੇ ਤੋਂ ਰਾਤੀ 8.00 ਵਜੇ ਤੱਕ ਲਗਾਇਆ ਗਿਆ। ਜਿਸ ਵਿੱਚ ਖ਼ੂਨਦਾਨ ਕਰਨ ਦੇ ਚਾਹਵਾਨ ਸੱਜਣਾਂ ਨੇ ਆਪਣਾ ਖ਼ੂਨਦਾਨ ਕੀਤਾ, ਤਾਂ ਜੋ ਲੋੜਮੰਦਾਂ ਦੀ ਸਹਾਇਤਾ ਹੋ ਸਕੇ। ਖ਼ੂਨਦਾਨ ਕੈਂਪ ਲਗਾਉਣ ਵਾਲੇ ਪ੍ਰਬੰਧਕਾਂ ਵੱਲੋਂ ਖ਼ੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।