ਟੀਪੂਕੀ ਇਲਾਕੇ ਵਿ’ਚ ਇਮੀਗ੍ਰੇਸ਼ਨ ਨੇ ਛਾਪੇ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 10 ਬੰਦੇ ਗ੍ਰਿਫ਼ਤਾਰ ਕੀਤੇ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਟੀਪੂਕੀ ਇਲਾਕੇ ਵਿ’ਚ ਕੀਵੀ ਫਰੂਟ ਦੇ ਕੰਮ ਦੀ ਭਰਮਾਰ ਹੋਣ ਕਰਕੇ ਗੈਰ-ਕਾਨੂੰਨੀ ਤੌਰ ‘ਤੇ ਨਿਊਜ਼ੀਲੈਂਡ ਵਿ’ਚ ਰਹਿ ਰਹੇ ਲੋਕਾ ਦੀ ਭਰਮਾਰ ਵੀ ਇਸ ਇਲਾਕੇ ਵਿ’ਚ ਵੀ ਪਾਈ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਸਰਗਰਮ ਇਮੀਗ੍ਰੇਸ਼ਨ ਵਿਭਾਗ ਦੇ ਦੋ ਦਿਨ ਲਗਾਤਾਰ ਮਾਰੇ ਛਾਪਿਆਂ ਦੌਰਾਨ 10 ਕੁ ਬੰਦੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਕਰਕੇ ਇਮੀਗ੍ਰੇਸ਼ਨ ਦੇ ਸ਼ਕੰਜੇ ਵਿ’ਚ ਆਏ ਹਨ, ਜਿਨ੍ਹਾਂ ਵਿ’ਚ ੧ ਪੰਜਾਬੀ ਵੀ ਫੜਿਆ ਗਿਆ। ਇਸ ਇਮੀਗ੍ਰੇਸ਼ਨ ਦੇ ਛਾਪਿਆ ਪਿ’ਛੇ ਭਰੋਸੇ ਯੋਗ ਸੂਤਰਾਂ ਤੋਂ ਪਤਾ ਲ’ਗਿਆ ਹੈ ਕਿ ਕਿਸੇ ਆਪਣੇ ਹੀ ਬੰਦੇ ਦਾ ਹ’ਥ ਹੋ ਸਕਦਾ ਹੈ। ਕਿਉਂਕਿ ਇਸ ਇਲਾਕੇ ਵਿ’ਚ ਇ’ਕ ਦੂਜੇ ਦਾ ਕੰਮ ਹਥਿਆਉਣ ਲਈ ਜਾਂ ਕਿਸੇ ਨਾਲ ਲਾਗਤਬਾਜ਼ੀ ਕ’ਢਣ ਲਈ ਆਪਣੇ ਬੰਦਿਆਂ ਵਲੋਂ ਪਹਿਲਾਂ ਵੀ ਸ਼ਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਮੀਗ੍ਰੇਸ਼ਨ ਦੇ ਛਾਪੇ ਤਾਂ ਅ’ਗੇ ਵੀ ਪੈਂਦੇ ਰਹਿੰਦੇ ਹਨ ਪਰ ਇੰਨੀ ਵ’ਡੀ ਗਿਣਤੀ ਵਿ’ਚ ਫੜੇ ਗਏ ਬੰਦਿਆ ਕਰਕੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਦਿਆਂ ਦੇ ਦਿਲਾਂ ਵਿ’ਚ ਦਹਿਸ਼ਤ ਪੈਦਾ ਹੋ ਗਈ ਹੈ।