ਟੀ-20 ਵਰਲਡ ਕੱਪ: ਨਾਮੀਬੀਆ ਨੇ ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾ ਵੱਡਾ ਉਲਟ-ਫੇਰ ਕੀਤਾ

ਗੀਲੌਂਗ, 16 ਅਕਤੂਬਰ – ਇੱਥੇ ਟੀ-20 ਵਰਲਡ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਨਾਮੀਬੀਆ ਨੇ ਵੱਡਾ ਉਲਟ-ਫੇਰ ਕਰਦਿਆਂ ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਨਾਮੀਬੀਆ ਨੇ ਸੱਤ ਵਿਕਟਾਂ ‘ਤੇ 163 ਦੌੜਾਂ ਬਣਾਈਆਂ। ਜਵਾਬ ‘ਚ ਲੰਕਾ ਦੀ ਟੀਮ 19 ਓਵਰਾਂ ‘ਚ 108 ਦੌੜਾਂ ‘ਤੇ ਆਊਟ ਹੋ ਗਈ।