ਟੀ-20 ਵਰਲਡ ਕੱਪ: ਨਿਊਜ਼ੀਲੈਂਡ ਨੇ ਚੈਂਪੀਅਨ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾਇਆ

ਸਿਡਨੀ, 22 ਅਕਤੂਬਰ – ਇੱਥੇ ਨਿਊਜ਼ੀਲੈਂਡ ਨੇ ਅੱਜ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾ ਕੇ ਟੀ-20 ਵਰਲਡ ਕੱਪ ਸੁਪਰ 12 ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ।
ਬਲੈਕ ਕੈਪ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ‘ਤੇ 200 ਦੌੜਾਂ ਦਾ ਟੀਚਾ ਮੇਜ਼ਬਾਨ ਆਸਟਰੇਲੀਆ ਨੂੰ ਦਿੱਤਾ। ਕੀਵੀ ਖਿਡਾਰੀ ਡੇਵੋਨ ਕੋਨਵੇ ਨੇ 58 ਗੇਂਦਾਂ ‘ਤੇ ਅਜੇਤੂ 92 ਦੌੜਾਂ ਦੀ ਪਾਰੀ ਖੇਡੀ।
ਮੇਜ਼ਬਾਨ ਆਟਰੇਲੀਆ 201 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ‘ਚ ਨਾਕਾਮ ਰਹੀ ਅਤੇ ਕੀਵੀਜ਼ ਦੀ ਜ਼ੋਰਦਾਰ ਗੇਂਦਬਾਜ਼ੀ ਅੱਗੇ ਟਿੱਕ ਨਾ ਸਕੀ। ਨਿਊਜ਼ੀਲੈਂਡ ਨੇ ਮੇਜ਼ਬਾਨ ਟੀਮ ਨੂੰ 17.1 ਓਵਰਾਂ ਵਿੱਚ 111 ਦੌੜਾਂ ‘ਤੇ ਆਊਟ ਕਰਕੇ ਵਰਲਡ ਕੱਪ ਦੀ ਜੇਤੂ ਸ਼ੁਰੂਆਤ ਕੀਤੀ।