ਟੀ -20 ਵਰਲਡ ਕੱਪ 2022: ਆਸਟਰੇਲੀਆ ਦੇ 7 ਸ਼ਹਿਰ ਕਰਨਗੇ ਵਰਲਡ ਕੱਪ ਦੀ ਮੇਜ਼ਬਾਨੀ

ਦੁਬਈ, 17 ਨਵੰਬਰ – ਆਈਸੀਸੀ ਪੁਰਸ਼ ਟੀ -20 ਵਰਲਡ ਕੱਪ 2022 ਦੀ ਮੇਜ਼ਬਾਨੀ ਮੈਲਬਰਨ, ਸਿਡਨੀ, ਬ੍ਰਿਸਬਨ, ਪਰਥ ਅਤੇ ਐਡੀਲੇਡ ਸਮੇਤ 7 ਆਸਟ੍ਰੇਲਿਆਈ ਸ਼ਹਿਰ ਕਰਨਗੇ। ਅਗਲੇ ਸਾਲ ਇਹ ਵਰਲਡ ਕੱਪ 16 ਅਕਤੂਬਰ ਤੋਂ 13 ਨਵੰਬਰ ਤੱਕ ਆਸਟਰੇਲੀਆ ਵਿਖੇ ਕਰਵਾਇਆ ਜਾਏਗਾ।
ਜਿਨ੍ਹਾਂ ਦੋ ਹੋਰਨਾਂ ਸ਼ਹਿਰਾਂ ਵਿੱਚ ਟੂਰਨਾਮੈਂਟ ਦੇ ਮੈਚ ਕਰਵਾਏ ਜਾਣਗੇ, ਉਨ੍ਹਾਂ ਵਿੱਚ ਜੀਲੌਂਗ ਅਤੇ ਹੋਬਾਰਟ ਸ਼ਾਮਲ ਹਨ। ਇਨ੍ਹਾਂ ਵਿੱਚ ਹਾਲਾਂਕਿ ਰਾਊਂਡ -1 ਦੇ ਮੈਚ ਹੋਣ ਦੀ ਸੰਭਾਵਨਾ ਹੈ। ਫਾਈਨਲ ਮੈਚ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਖੇਡਿਆ ਜਾਵੇਗਾ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਦੇ ਬਿਆਨ ਮੁਤਾਬਿਕ, ‘ਅਗਲੇ ਸਾਲ 16 ਅਕਤੂਬਰ ਤੋਂ 13 ਨਵੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਦੌਰਾਨ 45 ਮੈਚ ਖੇਡੇ ਜਾਣਗੇ, ਜਿਨ੍ਹਾਂ ਦੀ ਮੇਜ਼ਬਾਨੀ ਅਸਟਰੇਲੀਆ ਦੇ 7 ਸ਼ਹਿਰ ਐਡੀਲੇਡ, ਬ੍ਰਿਸਬਨ, ਜੀਲੌਂਗ, ਹੋਬਾਰਟ, ਮੈਲਬਰਨ, ਪਰਥ ਅਤੇ ਸਿਡਨੀ ਕਰਨਗੇ’।