ਤੀਜੇ ਫ਼ੇਜ਼ ਅਨੁਸਾਰ ਜੂਨ-ਜੁਲਾਈ ਮਹੀਨੇ ‘ਚ ਇੰਡੀਆ ਤੋਂ 5 ਹੋਰ ਫਲਾਈਟਾਂ-ਹਾਈ ਕਮਿਸ਼ਨ ਵੱਲੋਂ ਲਿਸਟ ਜਾਰੀ

ਬੈਕ ਟੂ ਹੋਮ ਵਾਇਆ ਏਅਰ ਇੰਡੀਆ

ਆਕਲੈਂਡ 1 ਜੂਨ – ਇੰਡੀਆ ਤੋਂ ਪਹਿਲੀ ਫਲਾਈਟ 4 ਜੂਨ ਨੂੰ ਆਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਸ ਦਿੱਲੀ ਜਾ ਰਹੀ ਹੈ। ਇਸ ਦੇ ਲਈ ਟਿਕਟਾਂ ਦਾ ਪ੍ਰੋਸੈੱਸ ਚੱਲ ਰਿਹਾ ਹੈ। ਅੱਜ  ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ਨੇ ਨਿਊਜ਼ੀਲੈਂਡ ਤੋਂ ਭਾਰਤ ਪਰਤਣ ਵਾਲੀਆਂ ਅਗਲੀਆਂ 5 ਹੋਰ ਫਲਾਈਟਾਂ ਦੀ ਲਿਸਟ ਜਾਰੀ ਕਰ ਦਿੱਤੀ।
ਇਸ ਨਵੀਂ ਲਿਸਟ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਦੂਜੀ ਫਲਾਈਟ (ਦੂਜੀ) 14 ਜੂਨ ਨੂੰ ਦਿੱਲੀ ਤੋਂ ਆਕਲੈਂਡ ਨੂੰ ਆਉਂਦੀ ਵਿਖਾਈ ਦੇ ਰਹੀ ਹੈ 17 ਜੂਨ ਨੂੰ ਤੜਕੇ-ਤੜਕੇ 4 ਵਜੇ ਇਹ ਫਲਾਈਟ ਵਾਪਸ ਭਾਰਤੀਆਂ ਨੂੰ ਲੈ ਕੇ ਦਿੱਲੀ 13.30 ਵਜੇ ਪਹੁੰਚੇਗੀ ਅਤੇ ਫਿਰ 2 ਘੰਟੇ ਬਾਅਦ 15.30 ‘ਤੇ ਚੰਡੀਗੜ੍ਹ ਪਰਤੇਗੀ। ਇਸੇ ਤਰ੍ਹਾਂ ਤੀਜੀ ਫਲਾਈਟ 17 ਜੂਨ ਨੂੰ ਦਿੱਲੀ ਤੋਂ ਆਕਲੈਂਡ ਆਉਂਦੀ ਵਿਖਾਈ ਗਈ ਹੈ ਅਤੇ ਇਹ 20 ਜੂਨ ਨੂੰ ਸਵੇਰੇ 11.30 ਆਕਲੈਂਡ ਤੋਂ ਦਿੱਲੀ ਨੂੰ ਜਾਏਗੀ ਅਤੇ ਅਤੇ ਫਿਰ 3 ਘੰਟੇ ਬਾਅਦ ਅਹਿਮਦਾਬਾਦ ਜਾਵੇਗੀ।   ਚੌਥੀ ਫਲਾਈਟ 21 ਜੂਨ ਨੂੰ ਦਿੱਲੀ ਤੋਂ ਆਕਲੈਂਡ ਆ ਰਹੀ ਹੈ ਅਤੇ 24 ਜੂਨ ਨੂੰ ਤੜਕੇ 4 ਵਜੇ ਵਾਪਸ ਦਿੱਲੀ ਅਤੇ ਫਿਰ 2 ਘੰਟੇ ਬਾਅਦ ਹੈਦਰਾਬਾਦ ਬੈਂਗਲੂਰ ਜਾ ਰਹੀ ਹੈ। ਪੰਜਵੀਂ 25 ਜੂਨ ਨੂੰ ਦਿੱਲੀ ਤੋਂ ਆਕਲੈਂਡ ਆਵੇਗੀ ਪਰ ਵਾਪਸੀ ਉੱਤੇ 28 ਜੂਨ ਨੂੰ ਮੁੰਬਈ ਵਾਪਸ ਪਰਤੇਗੀ। ਛੇਵੀਂ ਫਲਾਈਟ 29 ਜੂਨ ਨੂੰ ਇਕ ਬੰਬੇ ਤੋਂ ਆਕਲੈਂਡ ਆਵੇਗੀ ਅਤੇ ਇਕ ਜੁਲਾਈ ਨੂੰ ਆਕਲੈਂਡ ਤੋਂ ਦਿੱਲੀ, ਫਿਰ ਸਾਢੇ 4 ਘੰਟੇ ਬਾਅਦ ਤ੍ਰਿਵੰਦਰਮ ਅਤੇ ਫਿਰ ਉੱਥੋਂ 2 ਘੰਟੇ ਬਾਅਦ ਚੇਨਈ ਜਾਵੇਗੀ।